ਦਰਦਨਾਕ ਸੜਕ ਹਾਦਸਾ! ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇੱਕ ਜ਼ਖਮੀ

ਦਰਦਨਾਕ ਸੜਕ ਹਾਦਸਾ! ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇੱਕ ਜ਼ਖਮੀ

ਦਰਦਨਾਕ ਸੜਕ ਹਾਦਸਾ! ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ, ਇੱਕ ਜ਼ਖਮੀ

ਅੱਡਾ ਸਰਾਂ (ਜਸਵੀਰ ਕਾਜਲ  ) ਜਲੰਧਰ ਪਠਾਨਕੋਟ ਰੋਡ 'ਤੇ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ 'ਚ ਜਲੰਧਰ ਦੀ ਮਸ਼ਹੂਰ ਨਗੀਨਾ ਪੰਸਾਰੀ ਦਾ ਪਰਿਵਾਰ ਟਾਂਡਾ ਉੜਮੁੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਭਿਆਨਕ ਹਾਦਸੇ 'ਚ ਪਰਿਵਾਰ ਦੇ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ  । ਪਰਿਵਾਰ ਮਾਤਾ ਵੈਸ਼ਨੋ ਦੇਵੀ ਮੱਥਾ ਟੇਕ ਕੇ ਵਾਪਸ ਜਲੰਧਰ ਆ ਰਿਹਾ ਸੀ। ਹਾਦਸੇ ਵਿੱਚ ਨਗੀਨਾ ਪੰਸਾਰੀ ਪੁੱਤਰ ਕਨਵ ਅਗਰਵਾਲ ਗੰਭੀਰ ਜ਼ਖ਼ਮੀ ਹੋ ਗਿਆ।ਜਾਣਕਾਰੀ ਅਨੁਸਾਰ ਨਗੀਨਾ ਪੰਸਾਰੀ ਦੇ ਕਨਵ ਅਗਰਵਾਲ ਵਾਸੀ  ਗ੍ਰੇਟਰ ਕੈਲਾਸ਼ ਬੀਤੇ ਦਿਨ ਆਪਣੀ ਪਤਨੀ ਮਹਿਕ, ਬੇਟੀ ਵਰਿੰਦਾ ਅਤੇ ਮਾਂ ਰੇਣੂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ। ਅੱਜ ਸਵੇਰੇ ਉਹ ਵਾਪਿਸ ਪਰਤ ਰਹੇ ਸਨ ਜਦੋਂ ਟਾਂਡਾ ਉੜਮੁੜ ਨੇੜੇ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਵਾਹਨ ਡਿਵਾਈਡਰ ਨਾਲ ਜਾ ਟਕਰਾਇਆ।ਹਾਦਸੇ 'ਚ ਕਨਵ ਅਗਰਵਾਲ ਦੀ ਪਤਨੀ ਮਹਿਕ ਅਗਰਵਾਲ, ਬੇਟੀ ਵਰਿੰਦਾ ਅਤੇ ਮਾਂ ਰੇਣੂ ਦੀ ਮੌਤ ਹੋ ਗਈ ਜਦਕਿ ਕਨਵ ਗੰਭੀਰ ਜ਼ਖਮੀ ਹੋ ਗਿਆ। ਕਾਨਵ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਅਗਰਵਾਲ ਪਰਿਵਾਰ ਦੀ ਇਮਾਮਨਾਸਰ ਦੇ ਕੋਲ ਨਗੀਨਾ ਪੰਸਾਰੀ ਦੇ ਨਾਮ ਦੀ ਸਭ ਤੋਂ ਮਸ਼ਹੂਰ ਦੁਕਾਨ ਹੈ।ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਸ਼ੌਂਕੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।  ਸ਼ੌਂਕੀ ਮੁਤਾਬਕ ਕਨਵ ਵੀ ਗੰਭੀਰ ਰੂਪ ਨਾਲ ਜ਼ਖਮੀ ਹੈ। ਉਸਦਾ ਇਲਾਜ ਸ਼੍ਰੀਮਨ ਹਸਪਤਾਲ ਵਿੱਚ ਚੱਲ ਰਿਹਾ ਹੈ।