ਬਲਬੀਰ ਪੰਨੂ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਦਾ ਸਵਾਗਤ ਕੀਤਾ - ਇਮਾਨਦਾਰ ਅਫਸਰਾਂ ਦਾ ਸਨਮਾਨ ਕਰਾਂਗੇ
ਬਲਬੀਰ ਪੰਨੂ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੁੱਧ ਜੰਗ ਦਾ ਸਵਾਗਤ ਕੀਤਾ - ਇਮਾਨਦਾਰ ਅਫਸਰਾਂ ਦਾ ਸਨਮਾਨ ਕਰਾਂਗੇ
ਫਤਹੀਗੜੵ ਚੂੜੀਆਂ ( ਰਾਜੀਵ ਸੋਨੀ ) ਹਲਕਾ ਫਤਿਹਗੜੵ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ ਬਲਬੀਰ ਸਿੰਘ ਪੰਨੂ ਨੇ ਮੁੱਖ ਮੰਤਰੀ ਸ੍ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਸ਼ਾਸ਼ਨ ਦੇਣ ਐਲਾਨ ਦਾ ਦਿਲੋਂ ਸਵਾਗਤ ਕੀਤਾ ਹੈ। ਪੰਨੂ ਨੇ ਕਿਹਾ ਅੱਜ ਪਹਿਲੇ ਦਿਨ ਹੀ ਸ੍ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਜਨਤਾ ਦੇ ਹੱਕ ਵਿਚ ਜੋ ਇਤਹਾਸਕ ਫੈਸਲਾ ਕੀਤਾ ਹੈ, ਉਸਦੀ ਪੰਜਾਬ ਅੰਦਰ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਪੰਨੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੱਤਰ ਸਾਲਾਂ ਦੇ ਇਤਹਾਸ ਵਿਚ ਕਦੇ ਵੀ ਕਿਸੇ ਸਿਆਸੀ ਪਾਰਟੀ ਨੇ ਅਜਿਹਾ ਕਦਮ ਨਹੀਂ ਚੁੱਕਿਆ। ਪੰਨੂ ਨੇ ਲੋਕਾਂ ਨੂੰ ਕਿਹਾ ਕਿ ਹਾਲੇ ਤਾਂ ਸਿਰਫ ਸਰਕਾਰ ਦਾ ਟ੍ਰੇਲਰ ਆਇਆ ਹੈ, ਵੇਖਦੇ ਜਾਇਓ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਲੋਕ ਪੱਖੀ ਫੈਸਲਿਆਂ ਨਾਲ ਪੰਜਾਬੀਆਂ ਦਾ ਹਰ ਸੁਪਨਾਂ ਪੂਰਾ ਕਰੇਗੀ। ਇਸ ਮੌਕੇ ਬਲਬੀਰ ਸਿੰਘ ਪੰਨੂ ਦੇ ਨਾਲ ਲੋਕ ਸਭਾ ਇੰਚਾਰਜ ਰਾਜੀਵ ਸ਼ਰਮਾਂ, ਕੌਂਸਲਰ ਰਾਜੀਵ ਸੋਨੀ, ਬਲਾਕ ਇੰਚਾਰਜ਼ ਰਾਜੀਵ ਸ਼ਰਮਾਂ, ਬਲਾਕ ਇੰਚਾਰਜ਼ ਲਵਪ੍ਰੀਤ ਸਿੰਘ ਖੂਸਰ, ਬਲਾਕ ਇੰਚਾਰਜ ਲਖਵਿੰਦਰ ਸਿੰਘ ਸੰਘੇੜਾ, ਸੁਖਚੈਨ ਸਿੰਘ, ਬਲਦੇਵ ਸਿੰਘ ਬਦੇਸ਼ਾ, ਸੁਖਵਿੰਦਰ ਚੋਲੀਆ, ਰਛਪਾਲ ਸਿੰਘ ਕਾਹਲੋਂ, ਗੋਪੀ ਰੰਧਾਵਾ, ਕੁਲਵੰਤ ਸਿੰਘ ਵਿਰਦੀ, ਸ਼ੋਸ਼ਲ ਮੀਡੀਆ ਇੰਚਾਰਜ਼ ਅਨੂਪ ਜਨੋਤਰਾ, ਸਲੀਮ ਮਸੀਹ, ਕੇਵਲ ਕਿਸ਼ਨ, ਕਿਸ਼ਨ ਕੁਮਾਰ ਗਾਮਾ, ਕੇਵਲ ਮਸੀਸ, ਕੈਪਟਨ ਸੁਖਦੇਵ ਸਿੰਘ, ਜੱਸ ਮਸੀਹ, ਦੇਸਰਾਜ ਮਸੀਹ, ਜਸਪਾਲ ਸਿੰਘ ਟੋਨੀ, ਕਾਲਾ ਕਮਾਨੀਆਂ ਵਾਲਾ, ਜੈਮਸ ਮਸੀਹ, ਜੌਰਜ਼ ਮਸੀਹ, ਸਲੀਮ ਮਸੀਹ, ਕੇਵਲ ਮਸੀਹ, ਵੀਰੂ ਮਸੀਹ ਅਤੇ ਕਾਲਾ ਮਸੀਹ ਵੀ ਹਾਜ਼ਰ ਸਨ।