ਪਰਲਜ਼ ਕੰਪਨੀ ਦੇ ਪੀੜਤਾਂ ਵਲੋਂ ਇਕ ਮੰਗ ਪੱਤਰ ਦਿੱਤਾ ਗਿਆ
ਪਰਲਜ਼ ਕੰਪਨੀ ਦੇ ਪੀੜਤਾਂ ਵਲੋਂ ਇਕ ਮੰਗ ਪੱਤਰ ਦਿੱਤਾ ਗਿਆ
ਗੜਦੀਵਾਲਾ (ਸੁਖਦੇਵ ਰਮਦਾਸਪੁਰ ) ਅੱਜ ਮਿਤੀ 10ਜੁਲਾਈ 2022 ਦਿਨ ਐਤਵਾਰ ਨੂੰ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਬਡਿਆਲ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਜੀ ਨੂੰ ਇਨਸਾਫ਼ ਦੀ ਆਵਾਜ਼ ਦੀ ਜਥੇਬੰਦੀ ਪੰਜਾਬ ਨੇ ਆਪਣੇ ਪਰਲਜ਼ ਕੰਪਨੀ ਦੇ ਪੀੜਤਾਂ ਨਾਲ ਮਿਲ ਕੇ ਇਕ ਮੰਗ ਪੱਤਰ ਤੇ ਯਾਦ ਪੱਤਰ ਵਿਧਾਨ ਸਭਾ ਹਲਕਾ ਦਸੂਹਾ ਦੇ ਵਿਧਾਇਕ ਮਾਨਯੋਗ ਕਰਮਵੀਰ ਸਿੰਘ ਘੁੰਮਣ ਜੀ ਨੂੰ ਦਿੱਤਾ ਹੈ। ਜਸਬੀਰ ਸਿੰਘ ਕੰਗ ਜੀ, ਯੂਨੀਅਨ ਮੈਂਬਰ ਅਤੇ ਬਲਵੀਰ ਸਿੰਘ ਬੱਧਣ ਮੀਡੀਆ ਸਲਾਹਕਾਰ ਨੇ ਬੇਨਤੀ ਕੀਤੀ ਹੈ, ਕਿ ਪਰਲਜ ਪੀੜਤਾਂ ਦਾ ਜੋ ਪੈਸਾ ਪਰਲਜ਼ ਕੰਪਨੀ ਵਿੱਚ ਫਸਿਆ ਹੋਇਆ ਹੈ।ਉਹ ਪੈਸਾ ਸੁਪਰੀਮ ਕੋਰਟ ਆਰਡਰ ਦੇ ਅਨੁਸਾਰ 2ਫਰਵਰੀ 2016 ਦੇ ਹੁਕਮ ਅਨੁਸਾਰ ਪ੍ਰੋਪਰਟੀਆ ਵੇਚ ਕੇ ਨਿਵੇਸਕਾ ਦੇ ਪੈਸੇ ਵਾਪਸ ਕੀਤੇ ਜਾਣੇ ਸਨ। ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਵਾਅਦਾ ਵੀ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ,ਤੇ ਮੇਰੀ ਸਰਕਾਰ ਆਉਣ ਤੇ ਪਰਲਜ਼ ਕੰਪਨੀ ਪੀੜਤਾਂ ਦੇ ਪੈਸੇ ਪਰਲਜ਼ ਕੰਪਨੀ ਦੀ ਜਮੀਨ ਵੇਚ ਕੇ ਵਿਆਜ਼ ਸਮੇਤ ਵਾਪਸ ਮੈ ਕਰਾਂਗਾ। ਅਸੀਂ ਵਿਧਾਇਕ ਕਰਮਵੀਰ ਸਿੰਘ ਘੁੰਮਣ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਕਤ ਸੱਤਾ ਵਿਚ ਹੈ, ਤੁਸੀਂ ਵਿਧਾਨ ਸਭਾ ਵਿਚ 92 MLA ਦੁਆਰਾ ਆਰਡੀਨੈਂਸ ਪਾਸ ਕਰੋ, ਇੱਕ ਮਤਾ ਪਾਸ ਕਰੋ, ਇੱਕ ਕਨੂੰਨ ਪਾਸ ਕਰਕੇ ਪੰਜਾਬ ਦੀ ਜਿੰਨੀ ਵੀ ਪ੍ਰੋਪਰਟੀ ਹੈ, ਵੇਚ ਕੇ ਪਰਲਜ਼ ਕੰਪਨੀ ਦੇ ਪੀੜਤਾਂ ਨੂੰ ਕਿਸੇ ਬੈਂਕ ਦੁਆਰਾ ਜਾ ਸਰਕਾਰ ਆਪਣਾ ਦਫਤਰ ਖੋਲ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਆਫਲਾਈਨ ਦਿੱਤੇ ਜਾਣ।MLA SAIB ਨੇ ਕਿਹਾ ਇਸ ਵਾਰ ਮੈਂ ਵਿਧਾਨ ਸਭਾ ਸੈਸ਼ਨ ਵਿੱਚ ਪਰਲਜ਼ ਕੰਪਨੀ ਦੇ ਮੁੱਦੇ ਤੇ ਸਪੀਕਰ ਨੂੰ 2 ਪੁਆਇੰਟ ਰੱਖੇ ਸੀ,ਉਸ ਦਾ ਜਵਾਬ ਇੱਕ-ਦੋ ਦਿਨ ਵਿੱਚ ਆ ਜਾਵੇਗਾ, ਅਗਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ ਮੀਟਿੰਗ ਕਰਾਉਣ ਲਈ ਵੀ ਕਿਹਾ। ਮਾਨਯੋਗ MLA ਸਾਹਿਬ ਜੀ ਨੇ ਸਾਡੇ ਵਫਦ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਹੈ ਤੇ ਵਾਅਦਾ ਕੀਤਾ ਹੈ ਕਿ ਇਸ ਮੁੱਦੇ ਨੂੰ ਮੈ ਆਉਣ ਵਾਲੇ ਸੈਸਨ ਵਿੱਚ ਬੜੀ ਗਰਮਜੋਸ਼ੀ ਨਾਲ ਚੁਕਾਂਗਾ।ਪਿਆਰੇ ਸਾਥੀਓ ਸਭ ਪਰਲਜ਼ ਪੀੜਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਭੈਣ ਭਰਾ ਮਿਲ ਕੇ ਸਾਰੇ ਪੰਜਾਬ ਦੇ MLA ਸਾਹਿਬਾ ਨੂੰ ਆਪਣੇ ਆਪਣੇ ਹਲਕੇ ਵਿਚ ਮੰਗ ਪੱਤਰ ਦਿਉ, ਤਾਂ ਜੋ ਇਸ ਸਮਸਿਆ ਦਾ ਹੱਲ ਨਿਕਲ ਸਕੇ।ਯਾਦ ਪੱਤਰ ਤੇ ਮੰਗ ਪੱਤਰ ਦਿੰਦੇ ਸਮੇਂ, ਸਾਡੇ ਨਾਲ ਸੰਘਰਸ਼ੀ ਪਰਲਜ਼ ਦੇ ਯੋਧੇ ਜਸਵੀਰ ਸਿੰਘ ਕੰਗ, ਬਲਵੀਰ ਸਿੰਘ ਬੱਧਣ, ਰਣਵੀਰ ਸਿੰਘ ਦਸੂਹਾ, ਪਵਨਦੀਪ ਸਿੰਘ ਚੰਡੀਦਾਸ, ਉਂਕਾਰ ਸਿੰਘ, ਤਜਿੰਦਰ ਸਿੰਘ, ਦਿਨੇਸ਼ ਪਾਲ ਸਿੰਘ ਗੱਗਜਲੋ, ਸੰਸਾਰ ਚੰਦ, ਸੁਖਦੇਵ ਸਿੰਘ,ਹਰਵੰਸ ਸਿੰਘ, ਜਸਵੰਤ ਸਿੰਘ, ਦਵਿੰਦਰ ਸਿੰਘ, ਦਰਸ਼ਨ ਸਿੰਘ ਬੇਰਸਾ ਹਾਜ਼ਰ ਸਨ