ਡੇਰਾ ਬਾਬਾ ਨਾਨਕ ਦੇ ਨਜਦੀਕ ਸੜਕ ਹਾਦਸੇ ਚ ਆਬਕਾਰੀ ਪੁਲਿਸ ਏਐਸਆਈ ਦੀ ਮੌਤ

ਮੋਟਰਸਾਈਕਲਾਂ ਦੀ ਆਮਨੇ ਸਾਮਣੇ ਟੱਕਰ

ਡੇਰਾ ਬਾਬਾ ਨਾਨਕ ਦੇ ਨਜਦੀਕ ਸੜਕ ਹਾਦਸੇ  ਚ ਆਬਕਾਰੀ ਪੁਲਿਸ ਏਐਸਆਈ ਦੀ ਮੌਤ

ਬੀਤੇ ਕਲ ਦੇਰ ਰਾਤ ਡੇਰਾ ਬਾਬਾ ਨਾਨਕ ਮੁਖ ਮਾਰਗ ਤੇ ਦੋ ਮੋਟਰਸਾਈਕਲਾਂ ਦੀ ਆਮਨੇ ਸਾਮਣੇ ਹੋਈ ਜ਼ਬਰਦਸਤ ਟੱਕਰ ਚ ਇਕ ਮੋਟਰਸਾਈਕਲ ਸਵਾਰ ਪੁਲਿਸ ਏਐਸਆਈ ਦੀ ਮੌਤ ਹੋ ਗਈ ਉਧਰ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਗਿਆ | ਇਸ ਸੰਬਧੀ ਪੁਲਿਸ ਥਾਣਾ ਕੋਟਲੀ ਸੂਰਤ ਮਲ੍ਹੀ ਚ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਡੇਰਾ ਬਾਬਾ ਨਾਨਕ ਦੇ ਨਜਦੀਕ ਪਿੰਡ ਕਾਹਲਵਾਲੀ ਦੇ ਰਹਿਣ ਵਾਲੇ ਬਲਵੰਤ ਸਿੰਘ ਜੋਕਿ ਆਬਕਾਰੀ ਪੁਲਿਸ ਚ ਬਤੌਰ ਏਐਸਆਈ ਡਿਊਟੀ ਨਿਭਾ ਰਿਹਾ ਸੀ ਦੀ ਬੀਤੀ ਰਾਤ ਇਕ ਸੜਕ ਹਾਦਸੇ ਚ ਮੌਤ ਹੋ ਗਈ | ਉਥੇ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਅਤੇ ਪੁਲਿਸ ਥਾਣਾ ਕੋਟਲੀ ਸੂਰਤ ਮਲ੍ਹੀ ਦੇ ਪੁਲਿਸ ਅਧਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਬਲਵੰਤ ਸਿੰਘ ਆਪਣੇ ਮੋਟਰਸਾਈਕਲ ਤੇ ਬਟਾਲਾ ਤੋਂ ਆਪਣੇ ਪਿੰਡ ਵਾਪਿਸ ਆ ਰਿਹਾ ਸੀ ਕਿ ਪਿੰਡ ਧਿਆਨਪੁਰ ਨੇੜੇ ਗ਼ਲਤ ਸਾਈਡ ਤੇ ਬਿਨਾ ਲਾਈਟ ਦੇ ਤੇਜ ਰਫਤਾਰ ਚ ਆਏ ਮੋਟਰਸਾਈਕਲ ਨੇ ਸਾਮਣੇ ਤੋਂ ਟੱਕਰ ਮਾਰੀ | ਉਥੇ ਹੀ ਇਸ ਹਾਦਸੇ ਚ ਬਲਵੰਤ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਜਿਸ ਦੇ ਚਲਦੇ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਜਦਕਿ ਅੰਮ੍ਰਿਤਸਰ ਹਸਪਤਾਲ ਚ ਬਲਵੰਤ ਦੀ ਮੌਤ ਹੋ ਗਈ ਅਤੇ ਪੁਲਿਸ ਅਧਕਾਰੀ ਨੇ ਦੱਸਿਆ ਕਿ ਦੂਸਰੇ ਮੋਟਰਸਾਈਕਲ ਸਵਾਰ ਖਿਲਾਫ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |