ਕਿਸਾਨਾਂ ਨੂੰ ਟੀ ਆਫ ਅਤੇ ਟਰਾਂਸਫਾਰਮਰਾਂ ਦੇ ਖੰਭਿਆਂ ਦੇ ਹੇਠੋਂ ਕਣਕ ਵੱਢਣ ਦੀ ਅਪੀਲ
ਕਿਸਾਨਾਂ ਨੂੰ ਟੀ ਆਫ ਅਤੇ ਟਰਾਂਸਫਾਰਮਰਾਂ ਦੇ ਖੰਭਿਆਂ ਦੇ ਹੇਠੋਂ ਕਣਕ ਵੱਢਣ ਦੀ ਅਪੀਲ
ਜਸਬੀਰ ਕਾਜਲ ਅੱਡਾ ਸਰਾਂ - ਪੰਜਾਬ ਰਾਜ ਪਾਵਰ ਕਾਪੋਰੇਸ਼ਨ ਭੋਗਪੁਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਨ ਗੁਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਜਨੀਅਰ ਸੁਰਿੰਦਰ ਸਿੰਘ ਉੱਪ ਮੰਡਲ ਅਫਸਰ ਕੰਧਾਲਾ ਜੱਟਾਂ ਨੇ ਉਪ ਮੰਡਲ ਅਧੀਨ ਆਉਂਦੇ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਖੇਤਾਂ ਵਿੱਚ ਟੀ ਆਫ ਅਤੇ ਟ੍ਰਾਂਸਫਾਰਮਰਾ ਦੇ ਐਚ ਪੋਲ ਜੋੜੇ ਹਨ ਉਨ੍ਹਾਂ ਦੇ ਹੇਠੋਂ ਕਣਕ ਦੀ ਕਟਾਈ ਕਰ ਲਈ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।