ਕੰਧਾਲਾ ਜੱਟਾਂ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ
ਕੰਧਾਲਾ ਜੱਟਾਂ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ
ਕੰਧਾਲਾ ਜੱਟਾਂ ਦਾ ਛਿੰਝ ਮੇਲਾ ਯਾਦਗਾਰੀ ਹੋ ਨਿੱਬੜਿਆ
ਅੱਡਾ ਸਰਾਂ (ਜਸਵੀਰ ਕਾਜਲ)
ਬਾਬਾ ਮੋਹਨ ਸਿੰਘ (ਮੋਹਣੀ) ਦੇ ਦਰਬਾਰ ਪਿੰਡ ਕੰਧਾਲਾ ਜੱਟਾਂ ਬਾਬਾ ਲੱਖ ਦਾਤਾ ਜੀ ਬਾਬਾ ਬਾਲਕ ਨਾਥ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ (ਬਾਬਾ ਲੱਕੀ) ਦੀ ਰਹਿਨੁਮਾਈ ਹੇਠ ਸਾਲਾਨਾ ਛਿੰਝ ਮੇਲਾ ਅੱਡਾ ਸਰਾਂ (ਕੰਧਾਲਾ ਜੱਟਾਂ ) ਤੇ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ
ਇਸ ਛਿੰਝ ਮੇਲੇ ਦਾ ਉਦਘਾਟਨ ਟਾਂਡਾ ਉੜਮੁ ਦੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕੀਤਾ ਅਤੇ ਪੰਜਾਬ ਭਰ ਦੇ ਨਾਮੀ ਪਹਿਲਵਾਨ ਨੇ ਇਸ ਛਿੰਝ ਮੇਲੇ ਵਿੱਚ ਹਿੱਸਾ ਲਿਆ ।ਇਸ ਮੌਕੇ ਛਿੰਝ ਮੇਲੇ ਵਿੱਚ ਰਾਜਾ ਮਹਿਤਪੁਰ ਅਤੇ ਜਗਰੂਪ ਜਲੰਧਰ ਵਿੱਚ ਫ਼ਸਵੀਂ ਕੁਸ਼ਤੀ ਦੀ ਟੱਕਰ ਹੋਈ ਅਤੇ ਜਗਰੂਪ ਜਲੰਧਰ ਨੇ ਚਾਂਦੀ ਦੀ ਗੁਰਜ ਤੇ ਜੇਤੂ ਰਿਹਾ ਅਤੇ ਸ਼ਾਮ ਹੁਸ਼ਿਆਰਪੁਰ ਅਤੇ ਮਹਿਤ ਕਪੂਰਥਲਾ ਪਹਿਲਵਾਨ ਵਿਚਕਾਰ ਫਸਮੀ ਦੀ ਟੱਕਰ ਹੋਈ ਪਹਿਲੀ ਕੁਸ਼ਤੀ ਵਿੱਚ ਮਹਿਤ ਕਪੂਰਥਲਾ ਨੇ ਕੰਗਣਾਂ ਤੇ ਕਬਜ਼ਾ ਕੀਤਾ ।ਤੀਜੀ ਕੁਸ਼ਤੀ ਵਿਚ ਮੰਗੀ ਡੁਮੇਲੀ ਵਿਚਕਾਰ ਨਵ ਬਿਸ਼ਨਪੁਰ ਦੀ ਫਸਵੀਂ ਟੱਕਰ ਹੋਈ ਅਤੇ ਮੰਗੀ ਡੁਮੇਲੀ ਨੇ ਸੋਨੇ ਦੀ ਮੁੰਦਰੀ ਤੇ ਕਬਜ਼ਾ ਕੀਤਾ ।ਇਸ ਮੌਕੇ ਕੁਲਵਿੰਦਰ ਸਿੰਘ ਸੋਨੀ, ਗੋਪੀ ਰੰਗੀਲਾ, ਰਾਜੂ ਪਹਿਲਵਾਨ, ਬਾਬਾ ਸੌਖੀ ,ਰਾਜਨ ਕਪੂਰਥਲਾ, ਹਕੀਮ ਰਾਮ , ਏਐੱਸਆਈ ਰਜੇਸ਼ ਕੁ
ਮਾਰ ਚੋਂਕੀ ਇੰਜਾਰਜ ਅੱਡਾ ਸਰਾਂ , ਅਰਮਾਨ ਚਿੰਟੂ ,ਦੀਪਾ ,ਤੋਂ ਇਲਾਵਾ, ਬਾਹਰੋਂ ਆਏ ਆਪ ਦੇ ਸਿਟੀ ਪ੍ਰਧਾਨ ਜਗਜੀਵਨ ਸਿੰਘ ਜੱਗੀ, ਰਜਿੰਦਰ ਮਾਰਸ਼ਲ ਚੇਅਰਮੈਨ ,ਸੁਖਵਿੰਦਰ ਸਿੰਘ ਅਰੋੜਾ, ਮਿੱਕੀ ਪੰਡਿਤ ,ਰਾਹੁਲ ਖੰਨਾ ,ਸ਼ਿਵਮ ਵੈਦ, ਗਗਨ ਭੱਟੀ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ ।