ਚੇਅਰਮੈਨ ਸ਼ਰਮਾਂ ਨੇ ਤੇਜਵਿੰਦਰ ਰੰਧਾਵਾ ਦਾ ਹਾਲ ਪੁੱਛਿਆ

ਕੌਂਸਲਰ ਰਾਜੀਵ ਸੋਨੀ, ਰਾਜੀਵ ਸ਼ਰਮਾਂ ਅਤੇ ਜਨੋਤਰਾ ਵੀ ਪਹੁੰਚੇ

ਚੇਅਰਮੈਨ ਸ਼ਰਮਾਂ ਨੇ  ਤੇਜਵਿੰਦਰ ਰੰਧਾਵਾ ਦਾ ਹਾਲ ਪੁੱਛਿਆ

ਫ਼ਤਿਹਗੜ੍ਹ ਚੂੜੀਆਂ/ ਬਿਉਰੋ / ਲੋਕ ਸਭਾ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੈਅਰਮੈਨ ਰਾਜੀਵ ਸ਼ਰਮਾ ਆਪਣੇ ਸਾਥੀਆਂ ਕੌਂਸਲਰ ਰਾਜੀਵ ਸੋਨੀ, ਪ੍ਰਧਾਨ ਰਾਜੀਵ ਸ਼ਰਮਾ, ਸੋਸ਼ਲ ਮੀਡੀਆ ਇੰਚਾਰਜ ਅਨੂਪ ਜਨੋਤ੍ਰਾ ਅਤੇ ਕੇਵਲ ਕਿਸ਼ਨ ਨਾਲ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ ਜਿਹਨਾਂ ਦਾ ਬੀਤੇ ਦਿਨੀਂ ਅਪਰੇਸ਼ਨ ਹੋਇਆ ਸੀ, ਦਾ ਹਾਲ ਜਾਨਣ ਲਈ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਤੇਜਵਿੰਦਰ ਸਿੰਘ ਰੰਧਾਵਾ ਦੇ ਨਾਲ ਗੱਲ ਬਾਤ ਕਰੇ ਉਨ੍ਹਾਂ ਦੀ ਸਾਰ ਲਈ ਅਤੇ ਪ੍ਰਮਾਤਮਾ ਅੱਗੇ ਰੰਧਵਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਚੈਅਰਮੈਨ ਰਾਜੀਵ ਸ਼ਰਮਾ, ਕੌਂਸਲਰ ਰਾਜੀਵ ਸੋਨੀ, ਰਾਜੀਵ ਸ਼ਰਮਾ, ਅਨੂਪ ਜਨੋਤਰਾ ਅਤੇ ਕੇਵਲ ਕਿਸ਼ਨ ਨੇ ਕਾਮਨਾ ਕੀਤੀ ਕਿ ਤੇਜਵਿੰਦਰ ਰੰਧਾਵਾ ਜਲਦ ਹੀ ਤੰਦਰੁਸਤ ਹੀ ਕੇ ਆਮ ਆਦਮੀ ਪਾਰਟੀ ਅਤੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋ ਜਾਣਗੇ।