ਗਿਆਨੀ ਕਰਤਾਰ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼

ਗਿਆਨੀ ਕਰਤਾਰ ਸਿੰਘ ਜੀ ਦਾ ਜਨਮ 12 ਦਸੰਬਰ 1902 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਚੱਕ ਨੰਬਰ 40 ਵਿੱਚ ਹੋਇਆ ਸੀ ਉਨ੍ਹਾਂ ਦੀ ਮਾਤਾ ਦਾ ਨਾਂ ਜੀਵਨ ਕੌਰ ਪਿਤਾ ਦਾ ਨਾਂ ਭਗਤ ਸਿੰਘ ਸੀ

ਗਿਆਨੀ ਕਰਤਾਰ ਸਿੰਘ ਜੀ ਦੀ ਬਰਸੀ  ਤੇ ਵਿਸ਼ੇਸ਼
mart daar

ਅੱਡਾ ਸਰਾ( ਜਸਵੀਰ ਕਾਜਲ) ਗਿਆਨੀ ਕਰਤਾਰ ਸਿੰਘ ਜੀ ਦਾ ਜਨਮ  12 ਦਸੰਬਰ 1902 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਚੱਕ ਨੰਬਰ 40 ਵਿੱਚ ਹੋਇਆ ਸੀ ਉਨ੍ਹਾਂ ਦੀ ਮਾਤਾ ਦਾ ਨਾਂ ਜੀਵਨ  ਕੌਰ  ਪਿਤਾ ਦਾ ਨਾਂ ਭਗਤ ਸਿੰਘ ਸੀ I ਗਿਆਨੀ ਕਰਤਾਰ ਸਿੰਘ ਜੀ ਇਕ ਦਰਵੇਸ਼ ਸਿਆਸਤਦਾਨ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ  ਸਾਡੇ ਲਈ ਪ੍ਰੇਰਨਾਦਾਇਕ ਹਨ I 1920 ਤੋਂ ਲੈ ਕੇ 1966ਤੱਕ ਉਹ  ਸਿੱਖ ਸਿਆਸਤ ਵਿਚ  ਅਤੇ ਸ਼੍ਰੋਮਣੀ ਅਕਾਲੀ ਦਲ ਦੇ   ਸਭ ਤੋਂ ਪ੍ਰਸਿੱਧ, ਨਿਰਸੁਆਰਥ, ਈਮਾਨਦਾਰ ਅਤੇ ਅਕਾਲੀ ਦਰਵੇਸ਼ੀ ਵਿਚਾਰਧਾਰਾ ਦੇ ਇਕੋ ਇਕ ਲੀਡਰ ਸਨ I ਅਸਲ ਵਿੱਚ ਉਹ ਆਮ ਲੋਕਾਂ ਦੇ ਸੇਵਾਦਾਰ ਸਨ I  ਜਲ੍ਹਿਆਂਵਾਲੇ ਬਾਗ ਦੀ ਘਟਨਾ ਨੇ ਉਨ੍ਹਾਂ ਦੇ ਦਿਲ ਨੂੰ ਵਲੂੰਧਰ ਦਿੱਤਾ ਸੀ  ਇਸੇ ਹੀ ਘਟਨਾ ਨੇ ਉਨ੍ਹਾਂ ਨੂੰ  ਰਾਜਨੀਤਕ ਲੀਹਾਂ ਤੇ  ਮੁੱਖ ਸਿਆਸਤਦਾਨ ਬਣਨ ਲਈ ਤੋਰਿਆ I 1927 ਵਿੱਚ ਜਦੋਂ ਸਾਈਮਨ ਕਮਿਸ਼ਨ ਆਇਆ  ਤਾਂ ਉਨ੍ਹਾਂ ਨੇ ਇਸ ਦਾ ਪੁਰਜ਼ੋਰ ਵਿਰੋਧ ਕੀਤਾ I 1940 ਵਿੱਚ  ਜਦੋਂ ਮੁਸਲਿਮ ਲੀਗ ਨੇ  ਵੱਖਰੇ ਪਾਕਿਸਤਾਨ ਦੀ  ਮੰਗ ਕੀਤੀ  ਤਾਂ ਗਿਆਨੀ ਕਰਤਾਰ ਸਿੰਘ ਜੀ ਨੇ  ਸਿੱਖ ਹਿੱਤਾਂ ਦੀ ਰਾਖੀ ਲਈ  ਪੈਰਵੀ ਕਰਨ ਲਈ  ਮੋਰਚਾ ਲਾ ਲਿਆ I ਉਨ੍ਹਾਂ ਨੂੰ ਅਕਾਲੀ ਪਾਰਟੀ ਦਾ  ਦਿਮਾਗ ਕਿਹਾ ਜਾਂਦਾ ਸੀ I  ਆਜ਼ਾਦੀ ਪ੍ਰਾਪਤੀ ਮਗਰੋਂ ਪੰਜਾਬੀ ਸੂਬੇ ਦੀ ਪ੍ਰਾਪਤੀ  ਉਨ੍ਹਾਂ ਦੇ ਜੀਵਨ  ਦਾ ਮੀਲ ਪੱਥਰ ਹੈ I ਗਿਆਨੀ ਜੀ  ਸਿੱਖਿਆ ਸ਼ਾਸਤਰੀ ਵਜੋਂ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਰੋਲ ਨਿਭਾਉਂਦੇ ਰਹੇ  ਜਿੱਥੇ ਉਨ੍ਹਾਂ ਨੇ  ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ  ਦੀ ਸਥਾਪਨਾ ਕਰਵਾਈ  ਉਥੇ ਉਹ ਆਪ  ਡੈਪੂਟੇਸ਼ਨ ਉਪਰ  ਖ਼ਾਲਸਾ ਕਾਲਜ ਆਨੰਦਪੁਰ ਸਾਹਿਬ  ਅਤੇ ਲਾਜਪਤ ਰਾਏ ਕਾਲਜ  ਦੇ ਪ੍ਰਿੰਸੀਪਲ ਵੀ ਰਹੇ I ਇੱਥੇ ਹੀ ਉਨ੍ਹਾਂ ਦੇ ਮਨ ਵਿੱਚ  ਆਪਣੇ ਹਲਕੇ ਟਾਂਡਾ ਉੜਮੁੜ ਵਿਖੇ  ਸਰਕਾਰੀ ਕਾਲਜ  ਸਥਾਪਤ ਕਰਨ ਦਾ  ਬੀਜ ਰੂਪੀ ਵਿਚਾਰ  ਆਇਆ I ੳਨ੍ਹਾਂ  ਆਪਣੀ ਸਾਰੀ ਜ਼ਮੀਨ ਦਾਨ ਦੇ ਕੇ  ਪਹਿਲਾਂ ਸਕੂਲ ਦੀ ਬਿਲਡਿੰਗ ਵਿਚ  ਮਗਰੋਂ 1975 ਵਿੱਚ ਕਾਲਜ ਦੀ ਨਵੀਂ ਬਿਲਡਿੰਗ ਵਿਚ  ਇਸ ਨੂੰ ਸ਼ੁਰੂ ਕਰਵਾਇਆ I ਗਿਆਨੀ ਜੀ ਦੀ ਰਾਜਨੀਤਕ ਰਾਹ  ਜੇਲ੍ਹਾਂ ਤੋਂ ਸ਼ੁਰੂ ਹੁੰਦੀ ਹੈ  ਜੈਤੋ ਦੇ ਮੋਰਚੇ ਵਿੱਚ ਸ਼ਾਮਲ ਹੋਣ ਕਾਰਨ ਪਹਿਲੀ ਵਾਰੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ,  ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਉਹ ਐੱਸ.ਜੀ.ਪੀ.ਸੀ. ਵਿਚ ਸ਼ਾਮਲ ਹੋ ਗਏ I 1937 ਵਿੱਚ ਉਹ ਪਹਿਲੀ ਵਾਰੀ ਅਕਾਲੀ ਕਾਂਗਰਸ ਸਮਝੌਤੇ ਦੇ ਤਹਿਤ ਐਮ ਐਲ ਏ ਬਣੇ I 1957 ਵਿੱਚ ਕਾਂਗਰਸ ਦੀ ਸਰਕਾਰ ਸਮੇਂ  ਉਹ ਮਾਲ ਮਹਿਕਮੇ ਦੇ ਮੰਤਰੀ ਬਣੇ , ਇੱਥੇ ਉਨ੍ਹਾਂ ਨੇ ਆਮ ਜਨ ਸਾਧਾਰਨ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਦਾਨ ਕਰਨ ਦੀ ਕੋਸ਼ਿਸ਼ ਕੀਤੀ I ਗਿਆਨੀ ਕਰਤਾਰ ਸਿੰਘ ਜੀ ਪੰਜਾਬੀ ਭਾਸ਼ਾ ਵਿਭਾਗ ਦੇ ਇੰਚਾਰਜ ਵੀ ਬਣੇ I ਗਿਆਨੀ ਕਰਤਾਰ ਸਿੰਘ ਜੀ 1973 ਵਿੱਚ ਬੀਮਾਰ ਪੈ ਗਏ  ਇਸ ਤਰ੍ਹਾਂ ਉਹ ਦੁਬਾਰਾ ਸਰਵਜਨਕ ਜ਼ਿੰਦਗੀ ਵਿੱਚ ਨਹੀਂ ਆ  ਸਕੇ I 1974 ਵਿਚ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਏ I ਅੱਜ ਮਿਤੀ 11/06/2022 ਨੂੰ ਪ੍ਰਿੰਸੀਪਲ ਡਾ: ਬਿਕਰਮ ਸਿੰਘ ਵਿਰਕ ਜੀ ਨੇ ਆਪਣੇ ਸੰਦੇਸ਼ ਰਾਹੀਂ ਗਿਆਨੀ ਜੀ ਨੂੰ ਯਾਦ ਕੀਤਾ ਅਤੇ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੂੰ ਗਿਆਨੀ ਕਰਤਾਰ ਸਿੰਘ ਜੀ ਦੇ ਪਦ ਚਿੰਨਾਂ ਉਪਰ ਚੱਲਣ ਲਈ  ਪ੍ਰੇਰਿਤ ਕੀਤਾ I ਇਸ ਮੌਕੇ ਸੀਨੀਅਰ ਪ੍ਰੋ :  ਸ਼੍ਰੀਮਤੀ ਰਮਿੰਦਰਜੀਤ ਕੌਰ  ਜੀ, ਪ੍ਰੋ : ਸੋਨੀਆ ਚਾਹਲ, ਪ੍ਰੋ : ਦੀਪਕ ਕਪੂਰ, ਪ੍ਰੋ : ਰਾਜੇਸ਼ ਕੁਮਾਰ, ਪ੍ਰੋ : ਵਿਜੇਪਾਲ, ਪ੍ਰੋ : ਰੁਬਿਨ ਪ੍ਰੋ :ਗੁਰਦੇਵ ਸਿੰਘ, ਪ੍ਰੋ :ਜਗਜੀਤ ਸਿੰਘ, ਪ੍ਰੋ :ਮਨਜੀਤ ਸਿੰਘ  ਪ੍ਰੋ : ਹਰਮੇਸ਼ ਸਿੰਘ, ਪ੍ਰੋ : ਤਸ਼ਵਿੰਦਰ ਸਿੰਘ, ਪ੍ਰੋ : ਤਾਜਵਿੰਦਰ ਕੌਰ, ਪ੍ਰੋ : ਦਕਸ਼ ਸੋਹਲ,  ਪ੍ਰੋ : ਮਨਮੋਹਨ ਸਿੰਘ , ਚੌਧਰੀ ਭੁਪਿੰਦਰ ਸਿੰਘ, ਚੌਧਰੀ ਸੁਰਜੀਤ ਸਿੰਘ ਸਟਾਫ ਦੇ ਸਮੂਹ ਮੈਂਬਰ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ  ਗਿਆਨੀ ਕਰਤਾਰ ਸਿੰਘ ਜੀ ਨੂੰ ਉਨ੍ਹਾਂ  ਦੀ ਬਰਸੀ ਦੇ ਮੌਕੇ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸ਼ਰਧਾ ਪੂਰਵਕ ਸ਼ਰਧਾਂਜਲੀ ਭੇਂਟ ਕੀਤੀ ਗਈ I