ਮਨੁੱਖਤਾ ਦੇ ਮਸੀਹਾ ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 24 ਅਪ੍ਰੇਲ ਦਾ ਦਿਹਾੜਾ ਮਾਨਵ ਏਕਤਾ ਦਿਵਸ ਵੱਜੋਂ ਮਨਾਇਆ
ਮਨੁੱਖਤਾ ਦੇ ਮਸੀਹਾ ਬਾਬਾ ਗੁਰਬਚਨ ਸਿੰਘ ਜੀ
20 ਅਪ੍ਰੇਲ 2023 ਮਨੁੱਖਤਾ ਦੇ ਮਸੀਹਾ ਬਾਬਾ ਗੁਰਬਚਨ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ 24 ਅਪ੍ਰੇਲ ਦਾ ਦਿਹਾੜਾ ਮਾਨਵ ਏਕਤਾ ਦਿਵਸ ਵੱਜੋਂ ਸਮੁੱਚੇ ਨਿਰੰਕਾਰੀ ਜਗਤ ਵੱਲੋਂ ਭਾਰਤ -ਵਰਸ਼ ਅਤੇ ਦੂਰ-ਦੁਰਾਡੇ ਦੇਸ਼ਾਂ ਵਿੱਚ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਜਾਂਦਾ ਹੈ ।ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸ਼ਾਖਾ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਭਾਰਤ ਵਿੱਚ ਸਥਾਪਿਤ ਨਿਰੰਕਾਰੀ ਮਿਸ਼ਨ ਦੀਆਂ ਲੱਗਭੱਗ ਸਾਰੀਆਂ ਬ੍ਰਾਂਚਾਂ ਦੇ ਨਾਲ-ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਖੂਨਦਾਨ ਕੈਂਪ ਵਰਗੀ ਮਹਾਨ ਮੁਹਿੰਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਾਰੇ ਖੂਨਦਾਨੀ ਸਵੈ-ਇੱਛਾ ਨਾਲ ਮਨੁੱਖਤਾ ਦੀ ਭਲਾਈ ਲਈ ਸ਼ਾਮਲ ਹੋ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਖੂਨਦਾਨ ਕਰਨਗੇ। ਜੀਵੇ ਪਤਾ ਹੀ ਹੈ ਕਿ ਬਾਬਾ ਗੁਰਬਚਨ ਸਿੰਘ ਜੀ ਨੇ ਸੱਚ ਨੂੰ ਅਨੁਭਵ ਕਰਕੇ ਮਨੁੱਖਾ ਜੀਵਨ ਨੂੰ ਹਰ ਤਰ੍ਹਾਂ ਦੇ ਭਰਮਾਂ ਤੋਂ ਮੁਕਤ ਕੀਤਾ, ਇਸਦੇ ਨਾਲ ਹੀ ਸਮਾਜ ਦੀ ਉੱਨਤੀ ਲਈ ਕਈ ਭਲਾਈ ਸਕੀਮਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ ਸਾਦਾ ਵਿਆਹ, ਨਸ਼ਾ ਮੁਕਤੀ ਅਤੇ ਨੌਜਵਾਨਾ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਉਸ ਦੌਰ ਤੋਂ ਬਾਅਦ ਬਾਬਾ ਹਰਦੇਵ ਸਿੰਘ ਜੀ ਦੇ ਪੇ੍ਰਣਾਦਾਇਕ ਸੰਦੇਸ਼ 'ਲਹੂ ਨਾੜੀਆਂ ਵਿੱਚ ਵਗੇ, ਨਾਲੀਆਂ ਵਿੱਚ ਨਹੀਂ ਰਾਹੀਂ ਸਮੂਹ ਸੰਗਤਾਂ ਨੂੰ ਇੱਕ ਨਵੀਂ ਸਕਾਰਾਤਮਕ ਸੇਧ ਮਿਲੀ। ਹਰ ਨਿਰੰਕਾਰੀ ਸ਼ਰਧਾਲੂ ਮਨੁੱਖਤਾ ਦੇ ਭਲੇ ਲਈ ਉਸੇ ਪ੍ਰੇਰਣਾਦਾਇਕ ਸੰਦੇਸ਼ ਨੂੰ ਜੀਵਨ ਰੂਪ ਵਿੱਚ ਅਪਣਾ ਕੇ ਲੋਕ ਭਲਾਈ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ ਜੀ ਨੇ ਪ੍ਰੋਗਰਾਮ ਬਾਰੇ ਵਿਸਥਾਰ -ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਸਥਾਪਿਤ ਸੰਤ ਨਿਰੰਕਾਰੀ ਮਿਸ਼ਨ ਦੇ 99 ਜੋ਼ਨਾ ਦੀਆਂ ਲੱਗਭੱਗ ਸਾਰੀਆਂ ਸ਼ਾਖਾਵਾਂ ਵਿੱਚ ਇਹ ਮੈਗਾ-ਮੁਹਿੰਮ ਚਲਾਈ ਜਾਵੇਗੀ। ਇਨ੍ਹਾਂ ਸਾਰੇ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨ ਕਰਨ ਤੋਂ ਪਹਿਲਾਂ ਚੈਕ -ਅੱਪ ਅਤੇ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪੁਖ਼ਤਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਸਰਕਾਰੀ ਹਸਪਤਾਲਾਂ ਤੋਂ ਯੋਗ ਅਤੇ ਸਿਖਲਾਈ ਪ੍ਰਾਪਤ ਟੀਮਾਂ ਖੂਨਦਾਨ ਕੈਂਪ ਵਿੱਚ ਖੂਨ ਇਕੱਠਾ ਕਰਨ ਲਈ ਆਉਣਗੀਆਂ। ਨਿਸ਼ਚਿਤ ਰੂਪ ਵਿੱਚ ਲੋਕ ਕਲਿਆਣ ਲਈ ਚਲਾਇਆਂ ਗਿਆ ਇਹ ਮਹਾਂ -ਅਭਿਆਨ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸੇਵਾ ਪ੍ਰਤੀ ਸਿੱਖਿਆਵਾਂ ਨੂੰ ਦਰਸਾਉਂਦੇ ਹੋਏ ਏਕੱਤਵ ਅਤੇ ਮਾਨਵਤਾ ਦਾ ਦੈਵੀ ਸੰਦੇਸ਼ ਫੇਲਾ ਰਿਹਾ ਹੈ, ਜਿਸ ਵਿੱਚ ਨਿਰੰਕਾਰੀ ਜਗਤ ਦਾ ਹਰ ਪ੍ਰਾਣੀ ਪ੍ਰੇਰਣਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਿਹਾ ਹੈ।