ਬੀਰਮਪੁਰ ਸਕੂਲ ਵਿਖੇ  ਗਣਤੰਤਰਤਾ ਦਿਵਸ ਮਨਾਇਆ

ਬੀਰਮਪੁਰ ਸਕੂਲ ਵਿਖੇ  ਗਣਤੰਤਰਤਾ ਦਿਵਸ ਮਨਾਇਆ

ਬੀਰਮਪੁਰ ਸਕੂਲ ਵਿਖੇ  ਗਣਤੰਤਰਤਾ ਦਿਵਸ ਮਨਾਇਆ

*ਬੀਰਮਪੁਰ ਸਕੂਲ ਵਿਖੇ  ਗਣਤੰਤਰਤਾ ਦਿਵਸ ਮਨਾਇਆ*  
     

ਅੱਡਾ  ਸਰਾਂ (ਜਸਵੀਰ ਕਾਜਲ)
ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ) ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ  ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ(ਵਾ.ਟਾਂਡਾ) ਵਿਖੇ ਇੰਚਾਰਜ ਪਿ੍ੰਸੀਪਲ ਸਟੇਟ ਅਵਾਰਡੀ ਡਾ.ਅਰਮਨਪ੍ਰੀਤ ਦੀ ਅਗਵਾਈ ਵਿੱਚ 74ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਸਕੂਲ  ਇੰਚਾਰਜ ਡਾ.ਅਰਮਨਪ੍ਰੀਤ ਸਿੰਘ ਵਲੋਂ  ਲਹਿਰਾਇਆ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਤਹਿਤ  ਭਾਰਤੀ ਨਾਗਰਿਕਾਂ ਨੂੰ ਵੱਖ ਵੱਖ ਅਧਿਕਾਰ ਪ੍ਰਾਪਤ ਹੋਏ ਹਨ।ਬੱਚਿਆਂ ਨੇ ਦੇਸ਼ ਭਗਤੀ ਨਾਲ਼ ਸੰਬੰਧਤ ਭਾਸ਼ਣ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ।ਆਏ ਹੋਏ ਪਤਵੰਤਿਆਂ ਨਾਲ ਸਕੂਲ ਦੇ ਵਿਕਾਸ ਕਾਰਜਾਂ, ਸੌ ਪ੍ਰਤੀਸ਼ਤ ਬੋਰਡ ਨਤੀਜਿਆਂ ਅਤੇ ਚੱਲ ਰਹੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਸੰਬੰਧੀ ਉਸਾਰੂ ਵਿਚਾਰ ਚਰਚਾ ਕੀਤੀ ਗਈ ।ਇਸ ਮੌਕੇ ਐੱਸ ਐਮ ਸੀ ਚੇਅਰਮੈਨ ਸ. ਹਰਜਿੰਦਰ ਸਿੰਘ, ਉਪ ਚੇਅਰਪਰਸਨ ਸ੍ਰੀਮਤੀ ਰੇਨੂ ਸੈਣੀ , ਹੈਡਮਾਸਟਰ ਅਰਜਨ ਸਿੰਘ, ਸੂਬੇਦਾਰ(ਰਿਟਾ:) ਸ੍ਰੀ ਇਦਰਜੀਤ ਸਿੰਘ,ਲੈਕਚਰਾਰ ਬਲਵਿੰਦਰ ਸਿੰਘ , ਲੈਕਚਰਾਰ ਰਸ਼ਪਾਲ ਸਿੰਘ, ਲੈਕਚਰਾਰ ਪਰਮਜੀਤ ਸਿੰਘ , ਸ੍ਰੀ ਅਵਤਾਰ ਸਿੰਘ,ਹਰਜਿੰਦਰ ਸਿੰਘ,ਰਵਿੰਦਰ ਸਿੰਘ,ਮੈਡਮ ਗੁਰਬਖਸ਼ ਕੌਰ,ਮੈਡਮ ਨਿਸ਼ਾ ਕੁਮਾਰੀ ਆਦਿ ਸਟਾਫ਼ ਮੈੰਬਰ ਹਾਜ਼ਰ ਸਨ।