ਦੋਸੜਕਾ ਵਿਖੇ ਜ਼ਿਲਾ ਪੱਧਰੀ ਕਲਾ ਅਤੇ, ਸੱਭਿਆਚਾਰਕ ਪ੍ਰੋਗਰਾਮ ਕਰਾਇਆ
ਰਾਕੇਸ਼ ਕੁਮਾਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪੱਧਰੀ ਕਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਰੌਬਿਨ ਪੈਲੇਸ ਦੁਸੜਕਾ ਵਿਖੇ ਕਰਵਾਇਆ ਗਿਆ।
ਅੱਡਾ ਸਰਾਂ ਟਾਂਡਾ (ਜਸਬੀਰ ਕਾਜਲ ) ਰਾਕੇਸ਼ ਕੁਮਾਰ ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਪੱਧਰੀ ਕਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਰੌਬਿਨ ਪੈਲੇਸ ਦੁਸੜਕਾ ਵਿਖੇ ਕਰਵਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਫ਼ਕੀਰ ਸਿੰਘ ਸਹੋਤਾ ਉੱਘੇ ਸਮਾਜ ਸੇਵਕ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ ,ਗੀਤ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ ।ਇਸ ਮੌਕੇ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਇਹੋ ਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਨੂੰ ਸਾਡੇ ਪਿਛੋਕੜ ਨਾਲ ਜੋੜਦੇ ਹਨ ਗਿੱਧਾ ਭੰਗੜਾ ਪੰਜਾਬ ਦੀ ਪਹਿਚਾਣ ਹਨ। ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਦੋਆਬਾ ਨੇ ਕਿਹਾ ਕਿ ਸਾਡੇ ਮਾਣ ਮੱਤੇ ਵਿਰਸੇ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੱਭਿਆਚਾਰਕ ਪ੍ਰੋਗਰਾਮ ਪਹੁੰਚਾਉਂਦੇ ਹਨ ਜੋ ਕਿ ਮਨੋਰੰਜਨ ਦੇ ਨਾਲ ਨਾਲ ਇਤਿਹਾਸ ਦੀ ਸਾਂਝ ਵੀ ਪਾਉਂਦੇ ਹਨ। ਇਸ ਮੌਕੇ ਕੇ ਵੀ ਟੀ ਆਈ ਭੂੰਗਾ, ਕਲੱਬ ਟਾਹਲੀਵਾਲ, ਕਲੱਬ ਸਹਿਜੋਵਾਲ, ਦਸਮੇਸ਼ ਯੂਥ ਸਪੋਰਟਸ ਕਲੱਬ ਹੁਸ਼ਿਆਰਪੁਰ ,ਦਸਮੇਸ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ, ਸੋਲੋ ਡਾਂਸ ,ਢੋਲ, ਸੌਂਗ, ਬੋਲੀਆਂ ਆਦਿ ਟੀਮਾਂ ਵੱਲੋਂ ਹਿੱਸਾ ਲਿਆ। ਗਿੱਧੇ ਵਿੱਚੋਂ ਦਸਮੇਸ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਪਹਿਲਾ ਸਥਾਨ, ਕੇ ਵੀ ਟੀ ਆਈ ਸੈਂਟਰ ਭੂੰਗਾ ਦੂਸਰਾ ਸਥਾਨ ਅਤੇ ਦਸਮੇਸ਼ ਯੂਥ ਸਪੋਰਟਸ ਕਲੱਬ ਹੁਸ਼ਿਆਰਪੁਰ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਟੀਮਾਂ ਦੀ ਅਮਰਜੀਤ ਸਿੰਘ ਹਮਰੋਲ, ਪ੍ਰੋ ਰਾਜਵੀਰ ਸਿੰਘ, ਡਾ ਅਮਰਜੀਤ ਕਾਲਕੱਟ ਵਲੋਂ ਜੱਜਮੈਂਟ ਕੀਤੀ ਗਈ। ਇਸ ਮੌਕੇ ਜੇਤੂ ਰਹੀਆਂ ਟੀਮਾਂ ਅਤੇ ਪਹੁੰਚੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਵੀਰ ਸਿੰਘ ਸੋਢੀ ਪ੍ਰਧਾਨ ਬਾਬਾ ਬਿਸ਼ਨ ਦਾਸ ਯੂਥ ਕਲੱਬ ਧੂਤ ਕਲਾਂ, ਜਗਤਾਰ ਸਿੰਘ ਪ੍ਰਧਾਨ ਧੂਤਕਲਾਂ, ਦਵਿੰਦਰ ਸਿੰਘ ਪ੍ਰਧਾਨ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ, ਵਿਜੈ ਰਾਣਾ ਲੇਖਾਕਾਰ ਐਨ ਵਾਈ ਕੇ ਹੁਸ਼ਿਆਰਪੁਰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਅਵਤਾਰ ਸਿੰਘ, ਅਸ਼ਵਨੀ ਕੁਮਾਰ ਐਨ ਵਾਈ ਕੇ ਹੁਸ਼ਿਆਰਪੁਰ , ਰੌਬਿਨ ਸਿੰਘ , ਮੇਨਕਾ, ਨਵਦੀਪ ਕੌਰ, ਅਮਨਦੀਪ ਸ਼ਰਮਾ, ਰਮਿੰਦਰਜੀਤ ਸਿੰਘ , ਆਦਿੱਤਿਆ, ਵਿਵੇਕਦੀਪ ਸਿੰਘ, ਸੁਖਵਿੰਦਰ ਕੌਰ ਆਸ਼ਾ ਰਾਣੀ, ,ਅੰਜਨੀ ਸਿੰਘ ਆਦਿ ਹਾਜ਼ਰ ਸਨ।