ਤੱਪ ਅਸਥਾਨ ਬਾਬਾ ਬਿਹਾਰੀ ਜੀ ਪਿੰਡ ਕੰਧਾਲਾ ਜੱਟਾਂ ਵਿਖੇ ਕਰਾਇਆ ਗਿਆ ਜੋੜ ਮੇਲਾ
ਢਾਡੀ ਜਥਾ ਨਿਰਮਲ ਸਿੰਘ ਨੂਰ ਅਤੇ ਦੀਦਾਰ ਸਿੰਘ ਦਾਤਾ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋਡ਼ਿਆ ।
ਅੱਡਾ ਸਰਾਂ 26 ਜੂਨ ( ਜਸਬੀਰ ਕਾਜਲ )
ਪਿੰਡ ਕੰਧਾਲਾ ਜੱਟਾਂ ਵਿਚ ਸਥਿਤ ਤੱਪ ਅਸਥਾਨ ਬਾਬਾ ਬਿਹਾਰੀ ਜੀ ਦੇ ਸਾਥਾਨਾਂ ਉੱਪਰ 26 ਜੂਨ 2022 ਨੂੰ ਧਾਰਮਿਕ ਸਮਾਗਮਾਂ ਤੇ ਜੋੜ ਮੇਲਾ , ਪ੍ਰਬੰਧਕ ਕਮੇਟੀ ,ਐੱਨ ਆਰ ਆਈ ਵੀਰਾਂ, ਕੰਧਾਲਾ ਜੱਟਾਂ ਨਗਰ ਦੀਆਂ ਸੰਗਤਾਂ ਅਤੇ ਸਮੂਹ ਨੌਜਵਾਨਾਂ ਵੱਲੋਂ ਕਰਵਾਇਆ ਗਿਆ ।
24 ਜੂਨ ਨੂੰ ਆਰੰਭ ਕੀਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਢਾਡੀ ਜਥਾ ਨਿਰਮਲ ਸਿੰਘ ਨੂਰ ਅਤੇ ਦੀਦਾਰ ਸਿੰਘ ਦਾਤਾ ਜੀ ਦੇ ਢਾਡੀ ਜਥਿਆਂ ਨੇ ਢਾਡੀ ਵਾਰਾਂ ਨਾਲ ਸਭ ਸੰਗਤ ਨੂੰ ਗੁਰ ਇਤਿਹਾਸ ਨਾਲ ਜੋਡ਼ਿਆ ,ਇਸ ਮੌਕੇ ਪਿੰਡ ਦਰੀਏ ਦੇ ਤਪ ਅਸਥਾਨ ਨਿਰਮਲ ਕੁਟੀਆ ਜੀ ਦੇ ਗੱਦੀ ਨਸ਼ੀਨ ਬਾਬਾ ਮੱਖਣ ਸਿੰਘ ਜੀ ਨੇ ਗੁਰਬਾਣੀ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾਈ । ਇਸ ਜੋੜ ਮੇਲੇ ਵਿੱਚ ਪ੍ਰਬੰਧਕ ਕਮੇਟੀ ,ਸਮੂਹ ਨਗਰ ਅਤੇ ਐਨ ਆਰ ਆਈ ਵੀਰਾਂ ਵੱਲੋਂ ਸਾਂਝੇ ਤੌਰ ਤੇ ਠੰਢੇ ਮਿੱਠੇ ਜਲ ਦੀ ਛਬੀਲ ,ਚਾਹ ਪਕੌਡ਼ਿਆਂ ਦਾ ਲੰਗਰ ਲਗਾਇਆ ਗਿਆ ਅਤੇ ਕੀਰਤਨੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ,
ਇਸ ਮੋਕੇ ਨਗਰ ਦੀਆਂ ਸੰਗਤਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋ,ਭਾਰੀ ਤਦਾਦ ਚ, ਹਾਜ਼ਰੀ ਲਗਵਾਈ ਗਈ