ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ

ਥਾਣਾ ਟਾਂਡਾ ਚ ਵੱਖ ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ ਪੁਲਿਸ ਮੁਲਜਮਾਂ ਤੇ ਫਾਇਰ ਬ੍ਰਿਗੇਡ ਕਰੀਬ ਦੋ ਘੰਟੇ ਵਿੱਚ ਪਾਇਆ ਅੱਗ ਤੇ ਕਾਬੂ

mart daar

ਅੱਡਾ ਸਰਾਂ   11 ਜੂਨ ( ਜਸਵੀਰ ਕਾਜਲ )- ਸ਼ਨੀਵਾਰ ਸ਼ਾਮ ਵਕਤ ਕਰੀਬ ਸਾਢੇ ਤਿੰਨ ਵਜੇ ਥਾਣਾ ਟਾਂਡਾ ਅੰਦਰ ਵੱਖ- ਵੱਖ ਕੇਸਾਂ ਚ ਬੰਦ ਪਈਆਂ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ ਜੋ ਵੇਖਦੇ ਵੇਖਦੇ ਭਿਆਨਕ ਰੂਪ ਧਾਰਨ ਕਰ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਨਗਰ ਕੌਸਲ ਟਾਂਡਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਤੇ ਦਸੂਆ ਦੀ ਗੱਡੀ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ । ਪਰ ਬੇਕਾਬੂ ਹੋਈ ਅੱਗ ਬੁਝਣ ਦਾ ਨਾਮ ਲੈ ਰਹੀ ਸੀ। ਇਸ ਦੌਰਾਨ ਚਾਰ ਤੋਂ ਪੰਜ ਵਾਰ ਵੱਡੇ ਵੱਡੇ ਧਮਾਕੇ ਨਾਲ ਗੱਡੀਆਂ ਦੇ ਟਾਇਰ ਫਟੇ ਜਿਸ ਕਾਰਨ ਮੌਕੇ ਤੇ ਡਰ ਤੇ ਸਾਹਿਮ ਦਾ ਮਹੌਲ ਬਣ ਗਿਆ।ਅੱਗ ਕਾਂਡ ਨੇੜੇ ਬਣੇ ਸੇਵਾ ਕੇਂਦਰ ਚੌ ਮੁਲਾਜਮਾਂ ਵਲੋਂ ਕੰਪਿਊਟਰ ਸਮੇਤ ਸਾਰਾ ਰਿਕਾਰਡ ਬਾਹਰ ਕੱਢ ਲਿਆ ਗਿਆ । ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਥਾਣਾ ਟਾਂਡਾ ਪੁਲਿਸ ਮੁਲਜਮਾਂ ਤੇ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਗੱਡੀਆਂ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਗਿਆ । ਇਸ ਅਗਨੀ ਕਾਂਡ ਚ ਵੱਖ ਵੱਖ ਕੇਸਾਂ ਚ ਬਰਾਮਦ ਕਰੀਬ 30 ਤੋਂ 35 ਗੱਡੀਆਂ ਪੂਰੀ ਤਰ੍ਹਾਂ ਸੜ ਗਈਆਂ। ਅੱਗ ਕਿਸ ਕਾਰਨ ਲੱਗੀ ਉੰਨ੍ਹਾਂ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ।