ਸਰਕਾਰੀ ਹਾਈ ਸਕੂਲ ਕੰਧਾਲਾ ਜੱਟਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਸਰਕਾਰੀ ਹਾਈ ਸਕੂਲ ਕੰਧਾਲਾ ਜੱਟਾਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
ਅੱਡਾ ਸਰਾਂ ਜਸਵੀਰ ਕਾਜਲ
ਸਰਕਾਰੀ ਹਾਈ ਸਕੂਲ ਕੰਧਾਲਾ ਜੱਟਾਂ ਦੇ ਸਕੂਲ ਮੁੱਖੀ ਵਿਕਰਾਂਤ ਸਨਹੋਤਰਾ ਦੀ ਯੋਗ ਅਗਵਾਈ ਨਵੇਂ ਵਿਦਿਅਕ ਸ਼ੈਸ਼ਨ , ਕਲਾਸਾਂ ਦੇ ਵਧੀਆ ਨਤੀਜੇ ਲਈ ਸੁਖਮਣੀ ਸਹਿਬ ਜੀ ਦਾ ਪਾਠ ਕਰਕੇ ਭੋਗ ਪਾਏ ਗਏ।
ਅਰਦਾਸ ਦੇ ਬਾਅਦ ਸਕੂਲ ਵਿੱਚ ਪਿਛਲੇ ਵਿਦਿਅਕ ਸ਼ੈਸ਼ਨ ਦੌਰਾਨ 6ਵੀਂ,7ਵੀਂ,9ਵੀਂ ਵਿੱਚੋਂ ਸਲਾਨਾ ਇਮਤਿਹਾਨ ਵਿੱਚ ਪਹਿਲੀ,ਦੂਸਰੀ ਅਤੇ ਤੀਸਰੀ ਪੁਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਵਿੱਚ ਪਿੰਡ ਦੇ ਸਰਪੰਚ ਜੁਗਿੰਦਰ ਸਿੰਘ,ਪੰਚਾਇਤ ਸੈਕਟਰੀ ਗੁਰਪ੍ਰੀਤ ਸਿੰਘ , ਸਵਰਨ ਸਿੰਘ ਧਾਲੀਵਾਲ ਨੇਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸਵਰਨ ਸਿੰਘ ਧਾਲੀਵਾਲ ਨੇਂ ਸਕੂਲ ਨੂੰ ਵਿਦਿਆਰਥੀਆਂ ਦੀ ਭਲਾਈ ਲਈ 11000 ਰੁਪਏ ਵੀ ਦਿੱਤੇ।ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਕੂਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਇੱਕ ਮੋਹਰੀ ਸਕੂਲ ਬਣੇ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮਾਗਮ ਵਿੱਚ ਗੁਰਮੁੱਖ ਸਿੰਘ ਧਾਲੀਵਾਲ, ਰੇਸ਼ਮ ਸਿੰਘ ਬਾਬਕ, ਜਗੀਰ ਸਿੰਘ , ਜੀ ਓ ਜੀ ਕੈਪਟਨ ਹਰੀ ਓਮ,ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਮੁਹਿੰਦਰ ਕੌਰ, ਮਨਜੀਤ ਕੌਰ ਧਾਲੀਵਾਲ, ਗੁਰਮੇਜ ਸਿੰਘ ਚੌਹਾਨ, ਪਰਮਜੀਤ ਸਿੰਘ , ਹਰਦੀਪ ਸਿੰਘ , ਨਿਰਮਲ ਕੁਮਾਰ , ਹਰਦੀਪ ਸਿੰਘ , ਰਾਜਵਿੰਦਰ , ਸੁਰਜਨ, ਗੁਰਬਖਸ਼ ਕੌਰ , ਰੀਨਾ ਸ਼ਰਮਾ , ਗੁਰਪ੍ਰੀਤ ਕੌਰ ,ਭਰਤ ਤਲਵਾੜ ਸਾਇੰਸ ਬੀ ਐਮ, ਸਤਵਿੰਦਰ ਸਿੰਘ, ਵਿਦਿਆਰਥੀਆਂ ਦੇ ਮਾਤਾ ਪਿਤਾ ਹਾਜਰ ਸਨ।