ਰੁੱਖ ਲਗਾਉਣ ਦੀ ਮੁਹਿੰਮ ਹਰਿਆਲੀ 22 ਤਹਿਤ 5100 ਬੂਟੇ ਲਗਾਏ ਜਾਣਗੇ:- ਕਾਹਲੋਂ
ਰੁੱਖ ਲਗਾਉਣ ਦੀ ਮੁਹਿੰਮ ਹਰਿਆਲੀ 22 ਤਹਿਤ 5100 ਬੂਟੇ ਲਗਾਏ ਜਾਣਗੇ:- ਕਾਹਲੋਂ

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਮਹਾਂਵਾਕਾਂ ਅਨੁਸਾਰ ਹਵਾ ਪਾਣੀ ਅਤੇ ਧਰਤੀ ਨੂੰ ਸਾਂਭਣ ਲਈ ਹਰ ਸਾਲ ਦੀ ਤਰ੍ਹਾਂ ਰੁੱਖ ਲਗਾਓ ਮੁਹਿੰਮ ੨੨ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਦੀ ਅਗਵਾਈ ਹੇਠ ਭੂੰਗਾ ਵਿਖੇ ਪੌਦਾ ਲਗਾ ਕੇ ਸ਼ੁਰੂ ਕੀਤੀ ਗਈ। ਜਿਸ ਤਹਿਤ ਪਿੰਡਾਂ ਦੀਆਂ ਯੂਥ ਕਲੱਬ ਅਤੇ ਸਵੈ- ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੀਆਂ ਥਾਂਵਾਂ ਤੇ 5100 ਬੂਟੇ ਹਰ ਸਾਲ ਲਗਾਏ ਅਤੇ ਪਾਲੇ ਜਾਣਗੇ । ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਨੇ ਕਿਹਾ ਕਿ ਦਿਨੋਂ-ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਰੁੱਖਾਂ ਦੀ ਕਟਾਈ
ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਜਿਸ ਦੇ ਭਿਆਨਕ ਸਿੱਟੇ ਨਿਕਲਣਗੇ । ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ, ਪਾਣੀ ਅਤੇ ਧਰਤੀ ਨੂੰ ਬਚਾ ਸਕੀਏ । ਇਸ ਲਈ ਸੁਸਾਇਟੀ ਵੱਲੋਂ ਵਣ ਵਿਭਾਗ ਅਤੇ ਲੋਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ ਜਿਸ ਵਿੱਚ ਪੇਂਡੂ ਯੂਥ ਕਲੱਬਾਂ ਦੇ ਨੌਜਵਾਨਾਂ ਦਾ ਵਡਮੁੱਲਾ ਸਹਿਯੋਗ ਰਹੇਗਾ । ਇਸ ਮੌਕੇ ਸੰਬੋਧਨ ਕਰਦਿਆਂ ਸੁਮਨਾ ਦੇਵੀ ਪ੍ਰੋਜੈਕਟ ਕੋਆਰਡੀਨੇਟਰ ਨੇ ਕਿਹਾ ਕਿ ਹਰ ਮਨੁੱਖ ਨੂੰ ਰੁੱਖ ਲਗਾਉਣ ਲਗਾਉਣੇ ਚਾਹੀਦੇ ਹਨ ।ਸੁਸਾਇਟੀ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈਣ । ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਅਤੇ ਮਨੁੱਖ ਦੀ ਸਾਂਝ ਬਹੁਤ ਪੁਰਾਣੀ ਹੈ ਅਤੇ ਇਸ ਨੂੰ ਕਾਇਮ ਰੱਖਣ ਲਈ ਰੁੱਖਾਂ ਦੀ ਹੋਂਦ ਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ । ਇਸ ਮੌਕੇ ਰਾਜ ਕੁਮਾਰੀ ਸਹਿਜੋਵਾਲ, ਕੁਲਜੀਤ ਸਿੰਘ ਖਿਆਲਾ ਬੁਲੰਦਾ, ਰਾਜਕੁਮਾਰ ਭਟੋਲੀਆਂ,ਲਖਵਿੰਦਰ ਸਿੰਘ ਰੋੜਾ ਨੇ ਵੀ ਸੰਬੋਧਨ ਕਰਦਿਆਂ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਨੰਬਰਦਾਰ ਇਕਬਾਲ ਸਿੰਘ ਕਾਲੀ ਕਾਹਲਮਾਂ,ਸਤਨਾਮ ਸਿੰਘ ਖਾਲਸਾ, ਜੋਗਿੰਦਰ ਸਿੰਘ ਖ਼ਾਲਸਾ, ਗੁਰਜੀਤ ਸਿੰਘ ਭਟੋਲੀਆਂ, ਜਰਨੈਲ ਸਿੰਘ ਫਤਿਹਪੁਰ , ਮਮਤਾ ਰਾਣੀ , ਸੰਦੀਪ ਕੁਮਾਰ ਰੋਡ਼ਾ, ਸੁਖਵਿੰਦਰ ਸਿੰਘ, ਕੁਲਜਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਵਾਲੀਆ,ਮਨਦੀਪ ਕੁਮਾਰ ਮਨੀ, ਸੁਵਿੰਦਰਜੀਤ ਸਿੰਘ ਫਾਂਬੜਾ, ਡਾ ਰਣਜੀਤ ਸਿੰਘ , ਜਸਬੀਰ ਸਿੰਘ ,ਗੁਰਨਾਮ ਸਿੰਘ ਕਾਲਾ, ਕਮਲਜੀਤ ਸਿੰਘ ਨੂਰਪੁਰ ਹਾਜ਼ਰ ਸਨ ।
ਕੈਪਸ਼ਨ :- ਭੂੰਗਾ ਵਿਖੇ ਪੌਦਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕਰਦੇ ਰਵਿੰਦਰ ਸਿੰਘ ਕਾਹਲੋਂ ਸੋਸਾਇਟੀ ਅਹੁਦੇਦਾਰ ਅਤੇ ਹੋਰ