ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਵਲੋਂ ਪੰਜਾਬ ਦੇ ਲਗਭਗ 25 ਲੱਖ ਪਰਲਜ਼ ਗਰੁੱਪ ਦੇ ਨਿਵੇਸ਼ਕਾਂ ਦਾ 10,000 ਹਜ਼ਾਰ ਕਰੋੜ ਦੀ ਵਾਪਸੀ ਦੇ ਵਾਅਦੇ ਸੰਬੰਧੀ ਯਾਦ ਪੱਤਰ

ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਵਲੋਂ ਪੰਜਾਬ ਦੇ ਲਗਭਗ 25 ਲੱਖ ਪਰਲਜ਼ ਗਰੁੱਪ ਦੇ ਨਿਵੇਸ਼ਕਾਂ ਦਾ 10,000 ਹਜ਼ਾਰ ਕਰੋੜ ਦੀ ਵਾਪਸੀ ਦੇ ਵਾਅਦੇ ਸੰਬੰਧੀ ਯਾਦ ਪੱਤਰ

ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਵਲੋਂ ਪੰਜਾਬ ਦੇ ਲਗਭਗ 25 ਲੱਖ ਪਰਲਜ਼ ਗਰੁੱਪ ਦੇ ਨਿਵੇਸ਼ਕਾਂ ਦਾ 10,000 ਹਜ਼ਾਰ ਕਰੋੜ ਦੀ ਵਾਪਸੀ ਦੇ ਵਾਅਦੇ ਸੰਬੰਧੀ ਯਾਦ ਪੱਤਰ
mart daar

ਗੜਦੀਵਾਲਾ (ਸੁਖਦੇਵ ਰਮਦਾਸਪੁਰ )ਅੱਜ ਮਿਤੀ 14 ਜੁਲਾਈ 2022 ਦਿਨ ਵੀਰਵਾਰ ਨੂੰ ਇਨਸਾਫ਼ ਦੀ ਆਵਾਜ਼ ਆਰਗਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਬਡਿਆਲ ਦੀ ਅਗਵਾਈ ਹੇਠ ਅੱਜ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਜੀ ਨੂੰ ਇਨਸਾਫ਼ ਦੀ ਆਵਾਜ਼ ਦੀ ਜਥੇਬੰਦੀ ਪੰਜਾਬ ਨੇ ਆਪਣੇ ਪਰਲਜ਼ ਕੰਪਨੀ ਦੇ ਪੀੜਤਾਂ ਨਾਲ ਮਿਲ ਕੇ ਇਕ ਮੰਗ ਪੱਤਰ ਤੇ ਯਾਦ ਪੱਤਰ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਮਾਨਯੋਗ ਡਾਕਟਰ ਰਵਜੋਤ ਸਿੰਘ ਜੀ ਨੂੰ ਦਿੱਤਾ ਹੈ। ਪ੍ਰਧਾਨ ਜਸਵੀਰ ਸਿੰਘ ਬਡਿਆਲ ਜੀ,ਅਤੇ ਬਲਵੀਰ ਸਿੰਘ ਬੱਧਣ ਮੀਡੀਆ ਸਲਾਹਕਾਰ ਨੇ ਬੇਨਤੀ ਕੀਤੀ ਹੈ, ਕਿ ਪਰਲਜ ਪੀੜਤਾਂ ਦਾ ਜੋ ਪੈਸਾ ਪਰਲਜ਼ ਕੰਪਨੀ ਵਿੱਚ ਫਸਿਆ ਹੋਇਆ ਹੈ।ਉਹ ਪੈਸਾ ਸੁਪਰੀਮ ਕੋਰਟ ਆਰਡਰ ਦੇ ਅਨੁਸਾਰ 2 ਫਰਵਰੀ 2016 ਦੇ ਹੁਕਮ ਅਨੁਸਾਰ ਪ੍ਰੋਪਰਟੀਆ ਵੇਚ ਕੇ ਨਿਵੇਸਕਾ ਦੇ ਪੈਸੇ ਵਾਪਸ ਕੀਤੇ ਜਾਣੇ ਸਨ। ਬਾਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ  ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਵਿੱਚ ਵਾਅਦਾ ਵੀ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ,ਤੇ ਮੇਰੀ ਸਰਕਾਰ ਆਉਣ ਤੇ ਪਰਲਜ਼ ਕੰਪਨੀ ਪੀੜਤਾਂ ਦੇ ਪੈਸੇ ਪਰਲਜ਼ ਕੰਪਨੀ ਦੀ ਜਮੀਨ ਵੇਚ ਕੇ ਵਿਆਜ਼ ਸਮੇਤ ਵਾਪਸ ਮੈ ਕਰਾਂਗਾ। ਅਸੀਂ ਵਿਧਾਇਕ ਡਾਕਟਰ ਰਵਜੋਤ ਸਿੰਘ ਜੀ ਨੂੰ ਬੇਨਤੀ ਕੀਤੀ ਹੈ ਕਿ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵਕਤ ਸੱਤਾ ਵਿਚ ਹੈ, ਤੁਸੀਂ ਵਿਧਾਨ ਸਭਾ ਵਿਚ 92 MLA  ਦੁਆਰਾ ਆਰਡੀਨੈਂਸ ਪਾਸ ਕਰੋ, ਇੱਕ ਮਤਾ ਪਾਸ ਕਰੋ, ਇੱਕ ਕਨੂੰਨ ਪਾਸ ਕਰਕੇ ਪੰਜਾਬ ਦੀ ਜਿੰਨੀ ਵੀ ਪ੍ਰੋਪਰਟੀ ਹੈ, ਵੇਚ ਕੇ ਪਰਲਜ਼ ਕੰਪਨੀ ਦੇ ਪੀੜਤਾਂ ਨੂੰ ਕਿਸੇ ਬੈਂਕ ਦੁਆਰਾ ਜਾ ਸਰਕਾਰ ਆਪਣਾ ਦਫਤਰ ਖੋਲ ਕੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਆਫਲਾਈਨ ਦਿੱਤੇ ਜਾਣ। ਐਮ.ਐਲ.ਏ.ਸਾਹਿਬ ਨੇ ਅਗਲੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨਾਲ ਮੀਟਿੰਗ ਕਰਾਉਣ ਲਈ ਵੀ ਕਿਹਾ। ਮਾਨਯੋਗ MLA ਸਾਹਿਬ ਜੀ ਨੇ ਸਾਡੇ ਵਫਦ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਹੈ ਤੇ ਵਾਅਦਾ ਕੀਤਾ ਹੈ ਕਿ ਇਸ ਮੁੱਦੇ ਨੂੰ ਮੈ ਆਉਣ ਵਾਲੇ ਸੈਸਨ ਵਿੱਚ ਬੜੀ ਗਰਮਜੋਸ਼ੀ ਨਾਲ ਚੁਕਾਂਗਾ।ਪਿਆਰੇ ਸਾਥੀਓ ਸਭ ਪਰਲਜ਼ ਪੀੜਤਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਰੇ ਭੈਣ ਭਰਾ ਮਿਲ ਕੇ ਸਾਰੇ ਪੰਜਾਬ ਦੇ MLA ਸਾਹਿਬਾ ਨੂੰ ਆਪਣੇ ਆਪਣੇ  ਹਲਕੇ ਵਿਚ ਮੰਗ ਪੱਤਰ ਦਿਉ, ਤਾਂ ਜੋ ਇਸ ਸਮਸਿਆ ਦਾ ਹੱਲ ਨਿਕਲ ਸਕੇ।ਯਾਦ ਪੱਤਰ ਤੇ ਮੰਗ ਪੱਤਰ ਦਿੰਦੇ ਸਮੇਂ, ਸਾਡੇ ਨਾਲ ਸੰਘਰਸ਼ੀ ਪਰਲਜ਼ ਦੇ ਯੋਧੇ , ਬਲਵਿੰਦਰ ਸਿੰਘ ਨਾਰੂਨੰਗਲ ਬਲਵੀਰ ਸਿੰਘ ਬੱਧਣ, ਜਸਵੀਰ ਸਿੰਘ ਕੰਗ, ਰੇਸ਼ਮ ਸਿੰਘ,ਧਨੀ ਰਾਮ ਲਾਮੀਣ ਪੰਡੋਰੀ, ਰਣਵੀਰ ਸਿੰਘ ਦਸੂਹਾ, ਸੁਖਦੇਵ ਸਿੰਘ ਸਰਾਂ, ਇੰਦਰਪਾਲ, ਡਾਕਟਰ ਸੁਖਦੇਵ ਸਿੰਘ ਰਮਦਾਸਪੁਰ ਜੀ, ਕੁਲਵੰਤ ਸਿੰਘ, ਸਤਨਾਮ ਸਿੰਘ ਭੁਲਾਣਾ ਜੀ,ਹਾਜ਼ਰ ਸਨ