ਭੂੰਗਾ ਤੋਂ ਢੋਲਬਾਹਾ ਸੜਕ ਦੀ ਖਸਤਾ ਹਾਲਤ ਵਿਰੁੱਧ ਇਲਾਕੇ ਦੇ ਲੋਕਾਂ ਵੱਲੋਂ ਇਕੱਠ ਕਰਕੇ ਕੀਤੀ ਗਈ ਨਾਅਰੇਬਾਜ਼ੀ
ਭੂੰਗਾ ਤੋਂ ਢੋਲਬਾਹਾ ਸੜਕ ਦੀ ਖਸਤਾ ਹਾਲਤ ਵਿਰੁੱਧ ਇਲਾਕੇ ਦੇ ਲੋਕਾਂ ਵੱਲੋਂ ਇਕੱਠ ਕਰਕੇ ਕੀਤੀ ਗਈ ਨਾਅਰੇਬਾਜ਼ੀ
ਅੱਡਾ ਸਰਾਂ 11ਜੂਨ( ਜਸਵੀਰ ਕਾਜਲ )
ਭੂੰਗਾ ਤੋਂ ਢੋਲਵਾਹਾ ਤੱਕ ਬਣ ਰਹੀ ਨਵੀਂ ਸੜਕ ਦੀ ਲੰਮੇ ਸਮੇਂ ਤੋਂ ਖਸਤਾ ਹਾਲਤ ਦੇ ਚਲਦਿਆਂ ਇਲਾਕਾ ਮੋਹਤਬਰਾਂ ਅਤੇ ਸਬੰਧਤ ਇਲਾਕਾ ਨਿਵਾਸੀਆਂ ਵੱਲੋਂ ਇੱਕ ਰੋਸ ਮੀਟਿੰਗ ਭੂੰਗਾ ਵਿਖੇ ਕੀਤੀ ਗਈ ਜਿਸ ਵਿਚ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ, ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ,ਮਨਿੰਦਰ ਸਿੰਘ ਟਿੰਮੀ ਸ਼ਾਹੀ ਨੌਜਵਾਨ ਆਗੂਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਸੜਕ ਤੇ ਵੱਡੇ ਟੋਏ ਬਣ ਚੁੱਕੇ ਹਨ ਅਤੇ ਇੰਨੀ ਜ਼ਿਆਦਾ ਧੂੜ ਮਿੱਟੀ ਉੱਡਦੀ ਹੈ ਕਿ ਮੂੰਹ ਸਿਰ ਭਰ ਜਾਂਦਾ ਹੈ ਇਲਾਕਾ ਮੋਹਤਵਾਰਾਂ ਵੱਲੋਂ ਕਈ ਵਾਰੀ ਅਧਿਕਾਰੀਆਂ ਨੂੰ ਪਾਣੀ ਦਾ ਛਿੜਕਾਅ ਕਰਨ ਅਤੇ ਟੋਏ ਪੂਰਨ ਦੀ ਅਪੀਲ ਕੀਤੀ ਗਈ ਪਰ ਜਿਸ ਦਾ ਕੋਈ ਵੀ ਅਸਰ ਨਹੀਂ ਹੋਇਆ ਇਸ ਲਈ ਪਿੰਡ ਦੇ ਲੋਕਾਂ ਨੂੰ ਸੜਕ ਦੇ ਸੁਧਾਰ ਲਈ ਭੂੰਗਾ ਵਿਖੇ ਇਕ ਰੋਸ ਮੀਟਿੰਗ ਕਰਕੇ ਪ੍ਰਸ਼ਾਸਨ, ਠੇਕੇਦਾਰ ਪੀ ਡਬਲਯੂ ਡੀ ਵਿਭਾਗ ਅਤੇ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਦੇ ਕੰਨਾਂ ਤਕ ਗੱਲ ਪਹੁੰਚਾਉਣੀ ਪਈ ਇਸ ਮੌਕੇ ਸੰਬੋਧਨ ਕਰਦਿਆ ਸ. ਜੰਗਵੀਰ ਸਿੰਘ ਚੌਹਾਨ ਪੰਜਾਬ ਤੌਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਇਸ ਸੜਕ ਦੇ ਨਿਰਮਾਣ ਸੁਧਾਰ ਲਈ ਸਾਢੇ ਜਥੇਬੰਦੀ ਹਮੇਸ਼ਾ ਹਲਕੇ ਦੇ ਲੋਕਾਂ ਨਾਲ ਖੜ੍ਹੀ ਹੈ ਜੇਕਰ ਸਮੱਸਿਆ ਜਲਦੀ ਹੱਲ ਨਾ ਹੋਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ।ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਨੇ ਕਿਹਾ ਕਿ ਸੜਕ ਦੀ ਮੌਜੂਦਾ ਹਾਲਤ ਵਿੱਚ ਬੱਚਿਆਂ ਔਰਤਾਂ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਦਾ ਚੱਲਣਾ ਅਸੰਭਵ ਹੋ ਚੁੱਕਿਆ ਹੈ ਇਹ ਸੜਕ ਵਿੱਚ ਫਾਂਬੜਾ, ਭਟੋਲੀਆਂ ,ਰੋੜਾ ,ਡੇਰਾ ਮਹੱਲਾ ਟਾਹਲੀਵਾਲ ਅਤੇ ਹੋਰ ਕਈ ਪਿੰਡਾਂ ਦੇ ਲੋਕਾਂ ਦਾ ਮੁੱਖ ਰਸਤਾ ਹੈ ਇਸ ਲਈ ਸਰਕਾਰ ਅਤੇ ਸਬੰਧਤ ਅਧਿਕਾਰੀ ਇਸ ਵੱਲ ਵਿਸ਼ੇਸ਼ ਧਿਆਨ ਦੇਣ । ਅਤੇ ਨਾਲ ਹੀ ਮਨਿੰਦਰ ਸਿੰਘ ਟਿੰਮੀ ਸ਼ਾਹੀ ਨੇ ਕਿਹਾ ਕਿ ਇਸ ਸਡ਼ਕ ਇਲਾਕੇ ਲਈ ਵਿਕਾਸ ਦੀ ਥਾਂ ਸਿਰਦਰਦੀ ਬਣ ਚੁੱਕੀ ਹੈ ਜਿਸ ਦਾ ਹੱਲ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ ।ਇਸ ਮੌਕੇ ਹਰਮਿੰਦਰ ਸਿੰਘ ਸਰਪੰਚ ਭਟੋਲੀਆਂ, ਸਤਨਾਮ ਸਿੰਘ ਖ਼ਾਲਸਾ ਪਿੰਡ ਕਾਹਲਵਾਂ, ਅਕਬਾਲ ਸਿੰਘ ਕਾਲੀ ਨੰਬਰਦਾਰ , ਜਸਵਿੰਦਰ ਸਿੰਘ ਬਾਹਗਾ ਸੁਖਵਿੰਦਰ ਸੁੱਖਾ ਭੂੰਗਾ, ਰਾਜ ਕੁਮਾਰ ਪ੍ਰਧਾਨ ਸਕੂਲ ਕਮੇਟੀ ਭੂੰਗਾ, ਅਮਰੀਕ ਸਿੰਘ ਫੌਜੀ ਡਾ ਰਣਜੀਤ ਸਿੰਘ ਫਾਂਬੜਾ ਨੇ ਵੀ ਸੰਬੋਧਨ ਕਰਦਿਆਂ ਸੜਕ ਸੰਬੰਧੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਜੇ ਈ ਅਨਿਲ ਕੁਮਾਰ ਪੀ ਡਬਲਿਊ ਡੀ ਹੁਸ਼ਿਆਰਪੁਰ ਨੇ ਸਮੱਸਿਆਵਾਂ ਦੇ ਜਲਦੀ ਜਲਦੀ ਹੱਲ ਹੋਣ ਦਾ ਭਰੋਸਾ ਦਿਵਾਇਆ ।ਇਸ ਮੀਟਿੰਗ ਵਿਚ ਲਖਵਿੰਦਰ ਸਿੰਘ ਰੇਹੜਾ, ਗੁਰਜੀਤ ਸਿੰਘ ਸ਼ੈਲੀ ਭਟੋਲੀਆਂ ਦਵਿੰਦਰ ਸਿੰਘ ਸੋਨੀ ,ਅਮਰੀਕ ਸਿੰਘ ਕਾਹਲਵਾਂ ,ਕਰਨਵੀਰ ਸਿੰਘ ਰੋੜਾ ,ਜਰਨੈਲ ਸਿੰਘ ਖਾਲਸਾ, ਰਾਜਿੰਦਰ ਕੁਮਾਰ ਅਰੋੜਾ, ਮੋਹਣ ਸਿੰਘ ਫਾਬੜਾ, ਹਰਦੀਪ ਸਿੰਘ ਪਟੋਲਿਆਂ ਹਾਲ ਵੀ ਹਾਜ਼ਰ ਸਨ