ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਾਕ ਭੂੰਗਾ ਕਮੇਟੀ ਦੀ ਚੋਣ ਕੀਤੀ ਗਈ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਾਕ ਭੂੰਗਾ ਕਮੇਟੀ ਦੀ ਚੋਣ ਕੀਤੀ ਗਈ
ਅੱਡਾ ਸਰਾਂ (ਜਸਬੀਰ ਕਾਜਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਬਲਾਕ ਭੂੰਗਾ ਦੇ ਕਿਸਾਨ ਮੈਂਬਰਾਂ ਦੀ ਮੀਟਿੰਗ ਭੂੰਗਾ ਵਿਖੇ ਕੀਤੀ ਗਈ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਪ੍ਰਧਾਨ ਕੁਲਜੀਤ ਸਿੰਘ ਖਿਆਲਾ, ਬੁਲੰਦਾ,ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ ਗੁਰਾਇਆ, ਜਨਰਲ ਸੈਕਟਰੀ ਸੂਬੇਦਾਰ ਵਰਿੰਦਰ ਕੁਮਾਰ ਭਟੋਲੀਆਂ, ਸੈਕਟਰੀ ਜਸਪਾਲ ਸਿੰਘ ਫਤਿਹਪੁਰ, ਪ੍ਰੈੱਸ ਸੈਕਟਰੀ ਸਨੀ ਕੁਮਾਰ ਬਸੀ ਬਾਬੂ, ਸਹਾਇਕ ਸਕੱਤਰ ਸੁਖਪਾਲ ਸਿੰਘ ਧੂਤਕਲਾਂ, ਮੁੱਖ ਕੈਸ਼ੀਅਰ ਸੁਖਜੀਤ ਸਿੰਘ, ਕੈਸ਼ੀਅਰ ਭਜਨ ਸਿੰਘ ਗੁਰਾਇਆ, ਮੁੱਖ ਸਲਾਹਕਾਰ ਰਾਜ ਕੁਮਾਰ ਭਟੋਲੀਆਂ, ਸਲਾਹਕਾਰ ਕੁਲਵਰਨ ਸਿੰਘ ਲਵਲੀ, ਸਲਾਹਕਾਰ ਹਰਦੇਵ ਸਿੰਘ ਹੁੰਦਲ ਚੌਟਾਲਾ, ਸਲਾਹਕਾਰ ਗੁਰਮੇਲ ਸਿੰਘ ਫਤਿਹਪੁਰ, ਐਕਸ਼ਨ ਗਰੁੱਪ ਮੈਂਬਰ ਸੁਖਜਿੰਦਰ ਸਿੰਘ ਨੰਗਲ, ਜਸਪ੍ਰੀਤ ਸਿੰਘ ਫਤਿਹਪੁਰ, ਸ਼ਿਵ ਕੁਮਾਰ ਰੋੜਾ ਨੂੰ ਚੁਣਿਆ ਗਿਆ। ਇਸ ਮੌਕੇ ਕੁਲਜੀਤ ਸਿੰਘ ਖਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਾਕ ਭੂੰਗਾ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਭੂੰਗਾ ਕਮੇਟੀ ਦੀ ਚੋਣ ਨਾਲ ਕਿਸਾਨਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਹਾਇਤਾ ਮਿਲੇਗੀ। ਗੁਰਵਿੰਦਰ ਸਿੰਘ ਫਗੂੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ, ਬਿਜਲੀ ਦੀ ਨਿਰਵਿਗਨ ਸਪਲਾਈ, ਅਵਾਰਾ ਪਸ਼ੂਆਂ ਵੱਲੋਂ ਫ਼ਸਲਾਂ ਦੇ ਉਜਾੜੇ ਅਤੇ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਜਥੇਬੰਦੀ ਹਰ ਵਕਤ ਤਿਆਰ ਹੈ। ਇਸ ਮੌਕੇ ਸੂਬੇਦਾਰ ਵਰਿੰਦਰ ਕੁਮਾਰ, ਜਸਪਾਲ ਸਿੰਘ, ਸੁਖਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਵਿਸ਼ਵਾਸ਼ ਬਲਾਕ ਭੂੰਗਾ ਦੇ ਕਿਸਾਨ ਮੈਂਬਰਾਂ ਨੇ ਸਾਡੀ ਚੋਣ ਕਰਕੇ ਕੀਤਾ ਹੈ ਜਥੇਬੰਦੀ ਦੀ ਭੂੰਗਾ ਕਮੇਟੀ ਹਮੇਸ਼ਾਂ ਉਨ੍ਹਾਂ ਦੀ ਰਿਣੀ ਰਹੇਗੀ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਕਿਸਾਨਾਂ ਦੀ ਸੇਵਾ ਵਿਚ ਦਿਨ ਰਾਤ ਹਾਜ਼ਰ ਰਹਿਣਗੇ ਇਸ ਮੌਕੇ ਨਵੀਂ ਚੁਣੀ ਕਮੇਟੀ ਦੇ ਆਗੂਆਂ ਵੱਲੋਂ ਬਲਾਕ ਭੂੰਗਾ ਦੇ ਕਿਸਾਨ ਵੀਰਾਂ ਨੂੰ ਜਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ ਗਈ ਤਾਂ ਜੋ ਆਪਣੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।