ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਜਪਾ ਦੀਆਂ ਮਾਡ਼ੀਆਂ ਨੀਤੀਆਂ ਦੇ ਰੋਸ ਵਿੱਚ ਮੋਦੀ ਦਾ ਫੂਕਿਆ ਗਿਆ ਪੁਤਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਜਪਾ ਦੀਆਂ ਮਾਡ਼ੀਆਂ ਨੀਤੀਆਂ ਦੇ ਰੋਸ ਵਿੱਚ ਮੋਦੀ ਦਾ ਫੂਕਿਆ ਗਿਆ ਪੁਤਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ   ਵੱਲੋਂ ਭਾਜਪਾ ਦੀਆਂ ਮਾਡ਼ੀਆਂ ਨੀਤੀਆਂ ਦੇ ਰੋਸ ਵਿੱਚ ਮੋਦੀ ਦਾ ਫੂਕਿਆ ਗਿਆ ਪੁਤਲਾ
mart daar

ਅੱਡਾ ਸਰਾਂ  ( ਜਸਵੀਰ ਕਾਜਲ  )

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੀਨੀਅਰ ਮੀਤ ਪ੍ਰਧਾਨ ਸੁਵਿੰਦਰ ਸਿੰਘ ਚੌਟਾਲਾ  ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹੇ ਹੁਸ਼ਿਆਰਪੁਰ ਦੇ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਭੋਲਾ ਅਤੇ ਜ਼ੋਨ ਪ੍ਰਧਾਨ ਅਵਤਾਰ  ਸੇਖੋਂ ਦੀ ਅਗਵਾਈ ਵਿੱਚ ਅੱਡਾ ਸਰਾਂ ਵਿਖੇ ਭਾਜਪਾ ਸਰਕਾਰ ਮੋਦੀ ਦਾ ਪੁਤਲਾ ਫੂਕਿਆ ਗਿਆ  ।ਇਸ ਮੌਕੇ  ਕਿਸਾਨ ਆਗੂਆਂ ਨੇ ਕਿਹਾ ਜੋ ਕੇਂਦਰ ਦੀ ਮਾੜੀ ਨੀਤੀ ਨਵੇਂ ਤੋਂ ਨਵੇਂ ਕਾਨੂੰਨ ਬਣਾ ਕੇ  ਲੋਕਾਂ ਨੂੰ  ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣਾ ਚਾਹੁੰਦੀ ਹੈ ,ਉਸੇ   ਤਰ੍ਹਾਂ  ਦੇਸ਼ ਦੀ ਸਰਹੱਦਾਂ ਉਪਰ ਰਾਖੀ ਕਰਨ ਵਾਲੀ ਫੌਜ ਵੀ ਠੇਕੇ ਉੱਪਰ ਦੇਣਾ ਅਤੇ ਕਾਰਪੋਰੇਟ ਜਗਤ ਦੇ ਹਵਾਲੇ ਕਰਨਾ ਬਹੁਤ ਵੱਡਾ ਧੋਖਾ ਹੈ  । ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ   ਕੇਂਦਰ ਸਰਕਾਰ ਵੱਲੋਂ  ਅਗਨੀਪੱਥ ਯੋਜਨਾ ਦੇ ਅਧੀਨ  17 ਸਾਲ ਦੀ ਉਮਰ ਤੋਂ 21ਸਾਲ ਦੀ ਉਮਰ ਤੱਕ ਦੇ ਨੌਜਵਾਨਾਂ ਨੂੰ ਭਰਤੀ ਕਰ ਕੇ ਅਤੇ ਸਿਰਫ 4 ਸਾਲ ਦੀ ਨੌਕਰੀ ਕਰਨ ਉਪਰੰਤ ,ਰਿਟਾਇਰ ਕਰਕੇ ਘਰ  ਭੇਜਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ  । ਇਹ ਜੋ ਅਗਨੀਪੱਥ ਯੋਜਨਾ ਅਧੀਨ ਭਰਤੀ ਅਗਨੀ ਵੀਰ ਰਿਟਾਇਰ ਹੋਣਗੇ ਉਨ੍ਹਾਂ ਨੂੰ ਕੋਈ ਵੀ ਪੈਨਸ਼ਨ ਅਤੇ ਕੋਈ ਵੀ ਮੈਡੀਕਲ ਸਹੂਲਤ ਨਾ ਦੇਣ , ਫੈਸਲੇ ਨੂੰ ਵੀ ਨਕਾਰਿਆ ਅਤੇ ਇਹ ਸਰਾਸਰ ਨੌਜਵਾਨਾਂ  ਨਾਲ ਹੁੰਦਾ ਹੋਇਆ ਧੱਕਾ ਦੱਸਿਆ  ।ਕਿਸਾਨ ਆਗੂਆਂ ਨੇ ਕਿਹਾ ਜਿਸ ਤਰ੍ਹਾਂ ਕਿਸਾਨਾਂ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ   ਸੰਘਰਸ਼ ਕਮੇਟੀ ਨੇ ਪੂਰੇ ਪੰਜਾਬ ਅਤੇ ਦਿੱਲੀ ਅੰਦਰ  ਇਹ ਮੋਦੀ ਸਰਕਾਰ ਦੀਆਂ ਇਨ੍ਹਾਂ ਫੈਸਲਿਆਂ ਦੀ ਆਲੋਚਨਾ ਕਰਦਿਆਂ ਸੰਘਰਸ਼   ਕੀਤਾ ਸੀ, ਉਸੇ ਤਰ੍ਹਾਂ ਹੀ ਇਸ ਅਗਨੀਪੱਥ ਸਕੀਮ ਦਾ ਵਿਰੋਧ ਕਰਦਿਆਂ ਸੰਘਰਸ਼ ਕਰਾਂਗੇ  ।ਇਸ ਮੌਕੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਨਾਲ ਨਾਲ ਜਸਵਿੰਦਰ ਸਿੰਘ ਚੌਹਾਨ ਜ਼ੋਨ ਸਕੱਤਰ ,ਪਰਵੀਨ ਕੌਰ ਜਸਬੀਰ ਕੌਰ, ਹਰਬੰਸ ਕੌਰ, ਬਲਵਿੰਦਰ ਕੌਰ, ਪੂਜਾ ਰਾਣੀ ,ਕਮਲਾ ਰਾਣੀ ਕਰਮਵੀਰ ਸਿੰਘ ਚੌਟਾਲਾ ਰਘਵੀਰ ਸਿੰਘ ਚੌਟਾਲਾ  ਸਤਨਾਮ ਘੁਟਾਲਾ ਕੁਲਦੀਪ ਸਿੰਘ ਅਵਤਾਰ ਸਿੰਘ ਬਿੱਲਾ ਅਮਨਦੀਪ ਸਿੰਘ ਲਵ ਪ੍ਰੀਤ ਸਿੰਘ,ਗੁਰਵਿੰਦਰ ਸਿੰਘ  , ਸਤਨਾਮ ਸਿੰਘ ,ਅਤੇ ਆਰ ਹੋਰ ਵੀ ਬਹੁਤ ਸਾਰੇ ਸੱਜਣ ਹਾਜ਼ਰ ਸਨ