ਰੰਧਾਵਾ ਵਲੋਂ ਅਲਾਵਲਪੁਰ, ਲੋਪਾ, ਬਰੀਲਾ, ਛੋਹਣ, ਸ਼ਹੂਰ, ਸਰਜੇਚੱਕ 'ਚ ਚੋਣ ਮੀਟਿੰਗਾਂ
ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਲਾਕ ਦੇ ਸਰਹੱਦੀ ਪਿੰਡਾਂ ਅਲਾਵਲਪੁਰ, ਲੋਪਾ, ਸਰਜੇਚੱਕ, ਬਰੀਲਾ ਖੁਰਦ, ਛੋਹਣ, ਸ਼ਹੂਰ, ਬਰੀਲਾ ਕਲਾਂ, ਚੰਦੂ ਵਡਾਲਾ, ਸਰਜੇਚੱਕ ਆਦਿ 'ਚ ਹੋਈਆਂ ਪ੍ਰਭਾਵਸ਼ਾਲੀ ਚੋਣ ਮੀਟਿੰਗਾਂ
ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬਲਾਕ ਦੇ ਸਰਹੱਦੀ ਪਿੰਡਾਂ ਅਲਾਵਲਪੁਰ, ਲੋਪਾ, ਸਰਜੇਚੱਕ, ਬਰੀਲਾ ਖੁਰਦ, ਛੋਹਣ, ਸ਼ਹੂਰ, ਬਰੀਲਾ ਕਲਾਂ, ਚੰਦੂ ਵਡਾਲਾ, ਸਰਜੇਚੱਕ ਆਦਿ 'ਚ ਹੋਈਆਂ ਪ੍ਰਭਾਵਸ਼ਾਲੀ ਚੋਣ ਮੀਟਿੰਗਾਂ ਨੂੰ ਸੰਬੋਧਨ ਦੌਰਾਨ ਸ: ਰੰਧਾਵਾ ਨੇ ਲੋਕਾਂ ਕੋਲੋਂ ਪਿੰਡਾਂ 'ਚ ਕਰਵਾਏ ਗਏ ਵਿਕਾਸੀ ਕਾਰਜ ਕਰਨ 'ਤੇ ਵੋਟਾਂ ਦੀ ਮੰਗ ਕੀਤੀ ਗਈ | ਸ: ਰੰਧਾਵਾ ਨੇ ਕਿਹਾ ਕਿ ਅਗਲੇ ਪੰਜ ਸਾਲਾਂ 'ਚ ਉਹ ਰਹਿੰਦੇ ਵਿਕਾਸੀ ਕਾਰਜਾਂ ਨੂੰ ਵੀ ਨੇਪਰੇ ਚਾੜ੍ਹ ਕੇ ਪੰਜਾਬ ਨੂੰ ਵੀ ਵਿਕਾਸ ਪੱਖੋਂ ਮੋਹਰੀ ਸੂਬਾ ਬਣਾਇਆ ਜਾਵੇਗਾ | ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ, ਚੇਅਰਮੈਨ ਅਵਤਾਰ ਸਿੰਘ ਮਾਹਲ, ਚੇਅ. ਬਲਜੀਤ ਸਿੰਘ ਅਵਾਣ, ਮੰਨੂੰ ਪੰਨੂੰ ਸਰਜੇਚੱਕ, ਸਰਪੰਚ ਹਰਵੰਤ ਸਿੰਘ ਲੋਪਾ, ਸਰਪੰਚ ਗੁਰਨਾਮ ਸਿੰਘ ਬਰੀਲਾ, ਹਰਪਾਲ ਸਿੰਘ ਕਾਹਲੋਂ, ਸੋਨੂੰ ਰੂੜਾ, ਡਾ. ਬੀਰ ਮਸੀਹ ਸਾਊਾਤਾ, ਸਰਪੰਚ ਪ੍ਰਭਸ਼ਰਨ ਸਿੰਘ ਸਿੱਧੂ, ਹਰਪਾਲ ਸਿੰਘ ਸੰਤ, ਬਲਬੀਰ ਸਿੰਘ ਕਾਹਲੋਂ, ਬੱਬੂ ਜੋਗੋਵਾਲ, ਗੁਰਸ਼ੇਰ ਸਿੰਘ ਪੰਨੂੰ, ਨਿਸ਼ਾਨ ਸਿੰਘ ਕਾਹਲੋਂ ਵੀ ਹਾਜ਼ਰ ਹੋਏ |