ਜਨਮ ਅਸ਼ਟਮੀ ਦੀਆ ਤਿਆਰੀਆਂ ਮੁਕੰਮਲ

ਜਨਮ ਅਸ਼ਟਮੀ ਦੀਆ ਤਿਆਰੀਆਂ ਮੁਕੰਮਲ

ਜਨਮ ਅਸ਼ਟਮੀ ਦੀਆ ਤਿਆਰੀਆਂ ਮੁਕੰਮਲ
mart daar

ਡੇਰਾ ਬਾਬਾ ਨਾਨਕ 14 ਅਗਸਤ ( ਕ੍ਰਿਸ਼ਨ ਗੋਪਾਲ )
ਅੱਜ ਰਾਧਾ ਕ੍ਰਿਸ਼ਨ ਮੰਦਿਰ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਕਪਿਲ ਧਵਨ ਨੇ ਦੱਸਿਆ ਕਿ ਜਨਮ ਅਸ਼ਟਮੀ 19 ਅਗਸਤ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਵੇਗੀ। 16 ਅਗਸਤ ਤੋਂ 19 ਅਗਸਤ ਤੱਕ ਪ੍ਰਭਾਤ ਫੇਰਿਆ ਕਢਿਆ ਜਾਣਗੀਆਂ। 18 ਅਗਸਤ ਨੂੰ ਸਾਰੇ ਸ਼ਹਿਰ ਡੇਰਾ ਬਾਬਾ ਨਾਨਕ ਵਿੱਚ ਸ਼ੋਭਾ ਯਾਤਰਾ ਕੱਢੀ ਜਾਵੇਗੀ। ਅਤੇ ਨਾਲ ਨਾਲ ਸੰਕੀਰਤਨ ਵੀ ਹੋਏਗਾ  ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਉਣ ਲਈ ਸ਼ਮੂਲੀਅਤ ਕਰਨ। ਕਪਿਲ ਨੇ ਦੱਸਿਆ ਕਿ 20 ਅਗਸਤ ਨੂੰ ਸਵੇਰੇ ਸੰਕੀਰਤਨ ਹੋਵੇਗਾ। ਅਤੇ ਦੁਪਹਿਰ 2 ਵਜੇ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਤੇ ਹੀਰਾ ਲਾਲ ਜੰਡਿਆਲ, ਹਰਸ਼ ਸ਼ਰਮਾ, ਰਾਮ ਲੁਭਾਇਆ, ਈਸ਼ਵਰੀ ਪ੍ਰਸਾਦ ਗੁਪਤਾ ਜੋਗਿੰਦਰਪਾਲ, ਸ਼ੁਭਾਸ਼ ਮਰਵਾ, ਪੰਡਤ ਸੁਰੇਸ਼ ਪੰਚੋਰੀ, ਰਾਜੇਸ਼ ਹਾਂਡਾ, ਬਾਲ ਕ੍ਰਿਸ਼ਨ, ਗੋਗਾ, ਅੰਗਰੇਜ਼ ਸਿੰਘ, ਚੰਦਰ ਮੋਹਨ ਮਹਾਜਨ ਮਦਨ ਮੋਹਨ ਮਹਾਜਨ, ਆਦਿ ਹਾਜ਼ਰ ਸਨ।