ਰੂਸ ਤੋਂ ਭਾਰੀ ਛੂਟ ‘ਤੇ ਕੱਚਾ ਤੇਲ ਖਰੀਦਿਆ, ਅਮਰੀਕੀ ਦੋਸਤ ਭਾਰਤ -ਪਾਬੰਦੀਆਂ ਦੀ ਨਹੀਂ ਉਲੰਘਣਾ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤੀ ਕੰਪਨੀ ਨੇ ਰੂਸ ਤੋਂ ਸਸਤੇ ‘ਚ ਕੱਚੇ ਤੇਲ ਦੀ ਖਰੀਦ ਕੀਤੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਰੂਸ ਤੋਂ ਭਾਰੀ ਛੂਟ ‘ਤੇ ਲਗਭਗ 30 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। ਇੰਡੀਅਨ ਆਇਲ ਨੇ ਇਹ ਖਰੀਦ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ-ਯੂਕਰੇਨ ਯੁੱਧ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਕਾਫੀ ਉੱਚੇ ਪੱਧਰ ‘ਤੇ ਹਨ।

ਰੂਸ ਤੋਂ ਭਾਰੀ ਛੂਟ ‘ਤੇ ਕੱਚਾ ਤੇਲ ਖਰੀਦਿਆ, ਅਮਰੀਕੀ ਦੋਸਤ ਭਾਰਤ -ਪਾਬੰਦੀਆਂ ਦੀ ਨਹੀਂ ਉਲੰਘਣਾ

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਭਾਰਤੀ ਕੰਪਨੀ ਨੇ ਰੂਸ ਤੋਂ ਸਸਤੇ ‘ਚ ਕੱਚੇ ਤੇਲ ਦੀ ਖਰੀਦ ਕੀਤੀ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਨੇ ਰੂਸ ਤੋਂ ਭਾਰੀ ਛੂਟ ‘ਤੇ ਲਗਭਗ 30 ਲੱਖ ਬੈਰਲ ਕੱਚਾ ਤੇਲ ਖਰੀਦਿਆ ਹੈ। ਇੰਡੀਅਨ ਆਇਲ ਨੇ ਇਹ ਖਰੀਦ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ-ਯੂਕਰੇਨ ਯੁੱਧ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਕਾਫੀ ਉੱਚੇ ਪੱਧਰ ‘ਤੇ ਹਨ।

ਯੂਕਰੇਨ ‘ਤੇ ਕਾਰਵਾਈ ਦੇ ਵਿਰੋਧ ‘ਚ ਅਮਰੀਕਾ ਸਮੇਤ ਜ਼ਿਆਦਾਤਰ ਪੱਛਮੀ ਦੇਸ਼ਾਂ ਨੇ ਰੂਸ ‘ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ | ਇਸ ਤਹਿਤ ਰੂਸੀ ਤੇਲ ਕੰਪਨੀਆਂ ਨੇ ਭਾਰਤ ਨੂੰ ਭਾਰੀ ਛੋਟ ‘ਤੇ ਤੇਲ ਦੇਣ ਦੀ ਪੇਸ਼ਕਸ਼ ਕੀਤੀ ਸੀ।

ਪਰ ਭਾਰਤ ਅਮਰੀਕਾ ਅਤੇ ਪੱਛਮੀ ਦੇਸ਼ਾਂ ਨਾਲ ਵੀ ਖੜ੍ਹਾ ਹੈ ਇਸ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇਸ ਸ਼ਰਤ ਉਤੇ ਕੱਚਾ ਤੇਲ 20-25 ਡਾਲਰ ਪ੍ਰਤੀ ਬੈਰਲ ਦੀ ਛੋਟ ‘ਤੇ ਖਰੀਦਿਆ ਕਿ ਸਿੱਧੇ ਭਾਰਤੀ ਬੰਦਰਗਾਹ ‘ਤੇ ਰੂਸ ਕੱਚੇ ਤੇਲ ਦੀ ਡਿਲੀਵਰੀ ਕਰੇਗਾ। ਦੱਸਿਆ ਗਿਆ ਹੈ ਕਿ ਇਸ ਕਦਮ ਨਾਲ ਪਾਬੰਦੀਆਂ ਦੀ ਕੋਈ ਉਲੰਘਣਾ ਨਹੀਂ ਕੀਤੀ ਜਾ ਰਹੀ ਹੈ। ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ | ਇਹ ਦੱਸਣ ਯੋਗ ਹੈ ਕਿ ਇੰਡੀਅਨ ਆਇਲ ਨੇ ਇਹ ਖਰੀਦ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ-ਯੂਕਰੇਨ ਯੁੱਧ ਕਾਰਨ ਅੰਤਰਰਾਸ਼ਟਰੀ ਬਾਜ਼ਾਰ ‘ਚ ਤੇਲ ਦੀਆਂ ਕੀਮਤਾਂ ਕਾਫੀ ਉੱਚੇ ਪੱਧਰ ‘ਤੇ ਹਨ।