ਹੈੱਡਮਾਸਟਰ ਪਿਰਥੀ ਸਿੰਘ ਦੀ ਸੇਵਾਮੁਕਤੀ ਤੇ ਸਨਮਾਨ ਸਮਾਗਮ ਕਰਵਾਇਆ

ਹੈੱਡਮਾਸਟਰ ਪਿਰਥੀ ਸਿੰਘ ਦੀ ਸੇਵਾਮੁਕਤੀ ਤੇ ਸਨਮਾਨ ਸਮਾਗਮ ਕਰਵਾਇਆ

ਹੈੱਡਮਾਸਟਰ ਪਿਰਥੀ ਸਿੰਘ ਦੀ ਸੇਵਾਮੁਕਤੀ ਤੇ ਸਨਮਾਨ ਸਮਾਗਮ ਕਰਵਾਇਆ
mart daar

ਅੱਡਾ ਸਰਾਂ ਜਸਵੀਰ  ਕਾਜਲ

ਸਿੱਖਿਆ ਵਿਭਾਗ ਪੰਜਾਬ ਵਿੱਚ  37 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ  ਸੇਵਾਮੁਕਤ ਹੋਣ ਤੇ ਹੈੱਡਮਾਸਟਰ ਪਿਰਥੀ  ਸਿੰਘ ਨੂੰ ਵਿਦਾਇਗੀ ਪਾਰਟੀ ਦੇਣ ਲਈ ਇੱਕ ਸਨਮਾਨ ਸਮਾਗਮ ਸਰਕਾਰੀ ਹਾਈ ਸਕੂਲ ਕਾਲੂਵਾਹਰ   ਵਿਖੇ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ  ਹੈੱਡਮਾਸਟਰ ਪਿਰਥੀ   ਸਿੰਘ ਨੇ ਆਪਣੇ ਸੇਵਾ ਕਾਲ ਦੌਰਾਨ  ਆਪਣੀ ਡਿਊਟੀ ਨੂੰ ਬਹੁਤ ਹੀ ਤਨਦੇਹੀ ਨਾਲ ਨਿਭਾਇਆ।  ਉਨ੍ਹਾਂ ਕਿਹਾ ਕਿ ਮੁੱਖ ਅਧਿਆਪਕ ਬਣਨ ਤੋਂ ਪਹਿਲਾਂ ਬਤੌਰ ਸਾਇੰਸ ਮਾਸਟਰ  ਹੁੰਦੇ ਹੋਏ  ਉਨ੍ਹਾਂ ਵਿਦਿਆਰਥੀਆਂ ਅੰਦਰ ਵਿਗਿਆਨਕ ਸੋਚ ਪੈਦਾ ਕਰਨ ਦਾ ਹਰ ਉਪਰਾਲਾ ਕੀਤਾ।ਇਸ ਮੌਕੇ ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਸੋਨੇ ਦੀ ਮੁੰਦਰੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਸਟੇਜ ਸਕੱਤਰ ਦੀ ਡਿਊਟੀ   ਮਾਸਟਰ ਦਵਿੰਦਰ ਸਿੰਘ ਨੇ ਨਿਭਾਈ।  ਇਸ ਤੋਂ ਉਪਰੰਤ ਸਮਾਗਮ ਬਡਵਾਲ ਪੈਲਸ ਵਿਖੇ ਵੀ ਕਰਵਾਇਆ ਗਿਆ  ਜਿੱਥੇ ਵੱਖ ਵੱਖ ਸਕੂਲਾਂ ਦੇ ਸਟਾਫ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਵਿਗਿਆਨਕ ਦੇ ਜਨਰਲ ਸਕੱਤਰ ਲੈਕਚਰਾਰ ਕਮਲ ਕਿਸ਼ੋਰ  ਅਤੇ ਪੈਟਰਨ ਮਦਨ ਲਾਲ ਸੈਣੀ  ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ।ਇਸ ਮੌਕੇ ਸਕੂਲ ਇੰਚਾਰਜ ਹਰਜੀਤ ਸਿੰਘ ਸਿੱਧੂ, ਸੌਰਵ,ਸੰਦੀਪ ਕੌਰ, ਪ੍ਰਵੀਨ, ਸੰਤੋਸ਼ ਭਾਰਦਵਾਜ ,ਵੰਦਨਾ ਕਲਿਆਣ , ਸਕੂਲ ਦੇ ਐੱਸਐੱਮਸੀ ਮੈਂਬਰ, ਪ੍ਰਿੰਸੀਪਲ ਹਰਜੀਤ ਸਿੰਘ, ਸੇਵਾ ਸਿੰਘ ਬੀਐਮ, ਹਰਮਨਦੀਪ ਸਿੰਘ ਬੀ ਐੱਮ,ਭਾਰਤ ਤਲਵਾੜ ਬੀਐਮ,  ਕਪਿਲ ਦੇਵ ਰਿਟਾਇਰਡ ਹੈੱਡਮਾਸਟਰ,  ਸੁਰਿੰਦਰਪਾਲ   ਸਿੰਘ ,ਸੁਖਵੀਰ ਸਿੰਘ ,ਨਰੇਸ਼ ਕੁਮਾਰ, ਵਾਸਦੇਵ ਸਿੰਘ, ਰਾਜ ਕੁਮਾਰ, ਗੁਰਜੀਤ ਸਿੰਘ ,  ਕੁਲਦੀਪ ਕੁਮਾਰ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਨੰਦਾਚੌਰ, ਸਰਕਾਰੀ ਹਾਈ ਸਕੂਲ ਮਾਣਕ ਢੇਰੀ, ਸਰਕਾਰੀ ਹਾਈ ਸਕੂਲ ਨੈਣੋਵਾਲ ਜੱਟਾਂ  ਦੇ ਸਟਾਫ਼ ਮੈਂਬਰ ਵੀ ਹਾਜ਼ਰ ਸਨ । 
ਫੋਟੋ ਕੈਪਸ਼ਨ  
 ਹੈੱਡਮਾਸਟਰ ਪਿਰਥੀ ਸਿੰਘ ਦੀ ਸੇਵਾਮੁਕਤੀ ਤੇ ਉਨ੍ਹਾਂ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਤ ਕਰਦੇ ਹੋਏ ਸਕੂਲ ਸਟਾਫ਼ ਮੈਂਬਰ ।