ਡੇਰਾ ਬਾਬਾ ਨਾਨਕ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਖੇ ਡੀਟੀਐਫ ਅਧਿਆਪਕ ਯੂਨੀਅਨ ਦੀ ਬਲਾਕ ਪੱਧਰੀ ਕਮੇਟੀ ਦੀ ਹੋਈ ਚੋਣ

ਡੈਮੋਕਰੈਟਿਕ ਟੀਚਰ ਯੂਨੀਅਨ ਪੰਜਾਬ ਦੀ ਇਕਾਈ ਡੇਰਾ ਬਾਬਾ ਨਾਨਕ ਦੀ ਚੋਣ

ਡੇਰਾ ਬਾਬਾ ਨਾਨਕ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿਖੇ ਡੀਟੀਐਫ ਅਧਿਆਪਕ ਯੂਨੀਅਨ ਦੀ ਬਲਾਕ ਪੱਧਰੀ ਕਮੇਟੀ ਦੀ ਹੋਈ ਚੋਣ
DTF Teacher Union

ਡੈਮੋਕਰੈਟਿਕ ਟੀਚਰ ਯੂਨੀਅਨ ਪੰਜਾਬ ਦੀ ਇਕਾਈ ਡੇਰਾ ਬਾਬਾ ਨਾਨਕ ਦੀ ਚੋਣ ਹੋਈ। ਇਸ ਚੋਣ ਲਈ ਜ਼ਿਲ੍ਹੇ ਦੇ ਪ੍ਰਧਾਨ ਕਰਨੈਲ ਸਿੰਘ ਚਿੱਟੀ ਅਤੇ ਸੁਖਵਿੰਦਰ ਕੁਮਾਰ ਨੇ ਚੋਣ ਪ੍ਰਕਿਰਿਆ ਨੂੰ ਪੂਰਾ ਕੀਤਾ। ਇਸ ਵਿੱਚ ਮਾਸਟਰ ਪਲਵਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ, ਅਨਿਲ ਕੁਮਾਰ ਨੂੰ ਸਕੱਤਰ ਚੁਣਿਆ, ਬਲਾਕ ਮੀਤ ਪ੍ਰਧਾਨ ਰਮੇਸ਼ ਅਵਸਥੀ ,  ਰਾਮ ਸਵਰੂਪ , ਵਿਜੇ ਕੁਮਾਰ, ਜਗਜੀਤ ਸਿੰਘ ਪ੍ਰੈੱਸ ਸਕੱਤਰ ਅਰੁਣ ਕੁਮਾਰ, ਸਲਾਹਕਾਰ ਲੈਕਚਰਾਰ ਦਵਿੰਦਰ ਕੁਮਾਰ , ਮਨਿੰਦਰ ਸਿੰਘ ਬੇਦੀ ਅਤੇ  ਐਕਸ਼ਨ ਕਮੇਟੀ ਮੈਂਬਰ ਸੰਦੀਪ ਕੁਮਾਰ, ਰਜੀਵ ਮਹਾਜਨ,  ਮੀਡੀਆ ਸਲਾਹਕਾਰ ਸ੍ਰੀ ਕਰਨ ਕੁਮਾਰ, ਹਰਜੋਤ ਸਿੰਘ। ਖਜ਼ਾਨਚੀ ਸ੍ਰੀ ਕਰਨਬੀਰ ਸਿੰਘ ਨੂੰ ਚੁਣਿਆ ਗਿਆ।    ਇਸ ਤੋਂ ਬਾਅਦ ਹੰਗਾਮੀ ਮੀਟਿੰਗ ਵਿਚ ਮੰਗਾਂ ਰੱਖੀਆਂ ਗਈਆਂ ਕਿ ਪੁਰਾਣੀ ਪੈਨਸ਼ਨ ਬਹਾਲੀ ਕੀਤੀ ਜਾਵੇ, ਪੇਂਡੂ ਭੱਤਾ ਦਿੱਤਾ ਜਾਵੇ, ਬਾਰਡਰ ਭੱਤਾ ਲਾਗੂ ਕੀਤਾ ਜਾਵੇ, ਕੱਚੇ ਅਧਿਆਪਕਾਂ ਨੂੰ ਤੇ ਮੁਲਾਜ਼ਮਾਂ ਨੂੰ ਪੱਕਿਆਂ ਕੀਤਾ ਜਾਵੇ  ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਅਧਿਆਪਕਾਂ ਨੇ ਰੱਖੀਆਂ ਤੇ ਇਹਦੇ ਲਈ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ। ਇਸ ਮੌਕੇ ਰਾਮ ਗੇਂਦ , ਯੁਗਲ ਕਿਸ਼ੋਰ, ਸਤਿੰਦਰ ਪਾਲ ਸਿੰਘ, ਪ੍ਰਿੰਸ ਸਿੰਘ, ਅਮਿਤ ਮਹਾਜਨ, ਦਲਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਹਰਭਜਨ ਲਾਲ ਆਦਿ ਹਾਜ਼ਰ ਸਨ। ਆਓ ਦੇਖਦੇ ਹਾਂ ਕ੍ਰਿਸ਼ਨ ਗੋਪਾਲ ਦੇ ਨਾਲ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ