ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਐਨੀਮੇਟਡ ਵੀਡੀਓ। ਡਾ ਵਿਵੇਕ ਬਿੰਦ੍ਰਾ ਦਾ ਵਿੱਕੀ ਥਾਮਸ ਵਲੋਂ ਵਿਰੋਧ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਐਨੀਮੇਟਡ ਵੀਡੀਓ। ਡਾ ਵਿਵੇਕ ਬਿੰਦ੍ਰਾ ਦਾ ਵਿੱਕੀ ਥਾਮਸ ਵਲੋਂ ਵਿਰੋਧ। SGPC ਨੂੰ ਵੀ ਕੀਤੀ ਅਪੀਲ।
ਸਤਨਾਮ ਸ੍ਰੀ ਵਾਹਿਗੁਰੂ ਜੀ , ਆਲ 2 ਨਿਊਜ਼ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ | ਅੱਜ ਦੀ ਵੀਡੀਓ ਦੇਣ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਣ ਦਾ ਨਹੀਂ ਬਲ ਕਿ ਪੰਜਾਬੀ ਸਮਾਜ ਦੇ ਮਸਲਿਆਂ ਨੂੰ ਆਪਣੇ ਸ਼ਬਦਾਂ ਚ ਉਜਾਗਰ ਕਰਨਾ ਹੈ।
ਹਾਲੇ ਥੋੜ੍ਹਾ ਹੀ ਸਮਾਂ ਬੀਤਿਆ ਜਦੋਂ ਇਕ ਮਸ਼ਹੂਰ ਅਖ਼ਬਾਰ ਹਿੰਦੋਸਤਾਨ ਟਾਈਮਜ਼ ਦੀ ਖਬਰ ਅਨੁਸਾਰ ਮਾਤਾ ਸਾਹਿਬ ਕੌਰ ਜੀ ਤੇ ਬਣੀ ਫ਼ਿਲਮ ਦੀ ਰਿਲੀਜ਼ ਤੇ SGPC ਵਲੋਂ ਰੋਕ ਲਗਾਈ ਸੀ | ਓਸੇ ਤਰਾਂ ਸਿੱਖ ਇਤਿਹਾਸ ਤੇ ਬਣੀ ਫ਼ਿਲਮ ਚਾਰ ਸਾਹਿਬਜਾਦੇ ਵੀ ਬੜੀ ਕੰਟਰੋਵਰਸੀ ਚ ਰਹੀ ਸੀ ਤੇ SGPC ਨੇ ਇਸ ਤੋਂ ਵੀ ਮੂੰਹ ਮੋੜ ਲਿਆ ਸੀ। ਏਸੇ ਸਾਲ 2 ਮਾਰਚ ਤੇ 21 ਮਾਰਚ ਨੂੰ SGPC ਵਲੋਂ ਇਕ ਹੋਰ ਚਲਚਿਤ੍ਰ ਵੀਡੀਓ ਨੂੰ ਰੋਕਿਆ ਗਿਆ ਸੀ। ਓਥੇ ਹੀ 25 ਮਾਰਚ 2019 ਚ ਇਹ ਕਿਹਾ ਗਿਆ ਸੀ ਕੇ ਸਿੱਖ ਹਿਸਟਰੀ ਦੇ ਨਾਮ ਤੇ ਕਿਸੇ ਵੀ ਗੁਰੂ ਨੂੰ ਐਨੀਮੇਟਡ ਰੂਪ ਚ ਨਹੀਂ ਦਿਖਾਇਆ ਜਾ ਸਕਦਾ। ਪਰ ਇਹੋ ਚੀਜ਼ ਹੁਣ ਫੇਰ ਸਾਹਮਣੇ ਆਈ ਹੈ ਜਦੋਂ ਡਾ ਵਿਵੇਕ ਬਿੰਦ੍ਰਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਐਨੀਮੇਟਡ ਵੀਡੀਓ ਬਣਾਈ ਤੇ ਜਿਸ ਦਾ ਵਿਰੋਧ ਵਿੱਕੀ ਥਾਮਸ ਕਰ ਰਿਹਾ ਹੈ। ਭਾਵੇਂ ਡਾ ਵਿਵੇਕ ਬਿੰਦਰਾ ਨੇ ਮੁਆਫੀ ਮੰਗ ਲਈ ਹੈ। ਪਰ ਕਹਿੰਦੇ ਹਨ ਕੇ ਮੂੰਹ ਚੋਣ ਨਿਕਲਿਆ ਸ਼ਬਦ ਤੇ ਕਮਾਨ ਚੋਣ ਨਿਕਲਿਆ ਤੀਰ ਵਾਪਸ ਨਹੀਂ ਹੋ ਸਕਦੇ | ਹੁਣ ਵਿਕੀ ਥਾਮਸ ਡਾ ਵਿਵੇਕ ਬਿੰਦਰਾ ਤੇ ਪਰਚਾ ਦਰਜ਼ ਕਰਵਾਉਣਾ ਚਾਹੁੰਦੇ ਹਨ ਤੇ SGPC ਨੂੰ ਵੀ ਡਾ ਵਿਵੇਕ ਬਿੰਦਰਾ ਖ਼ਿਲਾਫ਼ ਐਕਸ਼ਨ ਲੈਣ ਦੀ ਅਪੀਲ ਕਰ ਰਹੇ ਹਨ। ਤੁਹਾਡੇ ਇਸ ਬਾਰੇ ਕਿ ਵਿਚਾਰ ਹਨ, ਕੰਮੈਂਟ ਕਰਕੇ ਜਰੂਰ ਦਸਣਾ , ਅਤੇ ਜੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ।