11ਵੀਂ ਪੰਜਾਬ ਸਟੇਟ ਲੜਕੀਆਂ ਦੀ ਗਤਕਾ ਚੈਂਪੀਅਨਸ਼ਿਪ ਟਾਂਡਾ ਦੀ ਵਿਕਟੋਰੀਆ ਸਕੂਲ ਚ. ਹੋਈ ਸੰਪੰਨ

11ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ (ਲੜਕੀਆਂ) ਟਾਂਡਾ ਦੀ ਵਿਕਟੋਰੀਆ ਸਕੂਲ ਚ. ਹੋਈ ਸਫਲਤਾਪੂਰਵਕ ਸੰਪੰਨਤਾ

mart daar

ਅੱਡਾ ਸਰਾਂ (ਜਸਵੀਰ ਕਾਜਲ)
  ਇੰਟਰਨੈਸ਼ਨਲ ਵਿਕਟੋਰੀਆ ਸਕੂਲ ਵਿੱਚ ਗਤਕਾ ਐਸੋਸੀਏਸ਼ਨ ਆਫ ਪੰਜਾਬ ਵਲੋਂ 11ਵੀੰ ਪੰਜਾਬ  ਰਾਜ ਗਤਕਾ ਚੈਂਪੀਅਨਸ਼ਿਪ (ਲੜਕੀਆ) ਦੋ ਰੋਜ਼ਾ 20 ਅਗਸਤ ਨੂੰ ਸਫਲਤਾਪੂਰਵ ਸੰਪੰਨ ਹੋ ਗਈ। ਪ੍ਰਬੰਧਕੀ ਸਕੱਤਰ ਪੰਜਾਬ ਰਵਿੰਦਰ ਸਿੰਘ ਰਵੀ ਦੀ ਅਗਵਾਈ ਵਿਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਸੂਬਾ ਪੱਧਰੀ ਗਤਕੇ ਦੇ ਮੁਕਾਬਲੇ ਕਰਵਾਏ ਗਏ। 
           ਗਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਹਰੇਕ ਜਿਲ੍ਹੇ ਦੀਆਂ ਟੀਮਾਂ ਨੇ ਭਾਗ ਲਿਆ ਜਿਸ ਵਿੱਚ ਬਠਿੰਡਾ ਜ਼ਿਲ੍ਹਾ ਦੇ ਸਾਰੇ ਗਤਕਾ ਖਿਡਾਰੀਆਂ ਨੇ ਕਈ ਸਥਾਨਾਂ  ਤੇ ਜਿੱਤ ਪ੍ਰਾਪਤ ਕੀਤੀ। ਮੁੱਖ  ਮਹਿਮਾਨ  ਹਲਕਾ ਟਾਂਡਾ ਉੜਮੁੜ  ਦੇ ਵਧਾਇਕ ਜਸਵੀਰ ਸਿੰਘ ਰਾਜਾ ਨੇ  ਸਮਾਪਤੀ ਮੌਕੇ ਗਤਕਾ ਚੈਂਪੀਅਨਸ਼ਿਪ ਵਿੱਚ ਅੱਵਲ ਰਹੇ  ਬੱਚਿਆਂ ਨੂੰ ਇਨਾਮ ਤਕਸੀਮ ਕਰਕੇ ਸਨਮਾਨ ਕੀਤੇ ।ਉਹਨਾ ਕਿਹਾ ਕਿ ਭਵਿੱਖ  ਵਿੱਚ  ਵੀ ਸਰਕਾਰ ਅਜਿਹੇ ਚੈਂਪੀਅਨਸ਼ਿਪ ਕਰਾਉਣ ਵਿੱਚ ਆਪਣਾ ਸਹਿਯੋਗ ਦੇਣ ਚ ਬਦਨਬੱਦ ਰਹੇਗੀ ।  ਇਸ ਮੌਕੇ ਆਪ ਪਾਰਟੀ ਦੇ ਹਰਮੀਤ ਸਿੰਘ ਔਲਖ  ਚੇਅਰਮੈਨ ਇੰਪਰੂਵਮੈੰਟ ਟਰੱਸਟ  ਹੁਸ਼ਿਆਰਪੁਰ ਨੇ  ਗਤਕਾ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਆਏ ਬੱਚਿਆਂ ਅਤੇ  ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਬੱਚਿਆਂ ਦਾ ਭਵਿੱਖ ਬਹੁਤ ਹੀ ਉੱਜਵਲ ਹੋਣ ਵਾਲਾ ਹੈ, ਕਿਉਂਕਿ ਇਨ੍ਹਾਂ ਖੇਡਾਂ ਨਾਲ 'ਸਰੀਰਕ ਤੰਦਰੁਸਤ ਰਹਿਣਗੇ ਅਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਜਿਸ ਨਾਲ ਪੰਜਾਬ ,ਭਾਰਤ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਨਗੇ।
    ਇਸ ਮੌਕੇ ਗਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੋਤ ਸਿੰਘ, ਜਰਨਲ ਸਕੱਤਰ ਸਿਮਰਨਜੀਤ ਸਿੰਘ, ਮਨਜੀਤ ਸਿੰਘ ਖਾਲਸਾ, ਉਪ ਜਿਲ੍ਹਾ ਸਿੱਖਿਆ ਅਫਸਰ ਸ. ਸੁਖਵਿੰਦਰ  ਸਿੰਘ ,ਬੀਬੀ ਮਨਪ੍ਰੀਤ ਕੌਰ, ਤਲਵਿੰਦਰ ਸਿੰਘ, ਬਲਾਕ ਪ੍ਰਧਾਨ ਕੇਸ਼ਵ ਸ਼੍ਰੇਣੀ, ਬੀ ਪੀ ਈ ਓ ਜਸਵਿੰਦਰ ਸਿੰਘ ਬਾਂਸਲ ,ਚੇਤਨ ਕੁਮਾਰ, ਮਨਦੀਪ ਸਿੰਘ ਢੀਂਡਸਾ ਨੰਬਰਦਾਰ, ਇਕਬਾਲ ਸਿੰਘ ਤਜਿੰਦਰ ਸਿੰਘ ,ਰਮਨਪ੍ਰੀਤ ਸਿੰਘ ,ਗੁਰਵਿੰਦਰ ਸਿੰਘ, ਸਰਪੰਚ ਗੁਰਮਿੰਦਰ ਸਿੰਘ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਪੂਜਾ ਪਟਿਆਲ, ਡਾ਼ ਚਰਨਜੀਤ ਸਿੰਘ ਪੜਬੱਗਾ, ਇੰਦਰਜੀਤ ਸਿੰਘ ਧਾਲੀਵਾਲ, ਲਖਵਿੰਦਰ ਸਿੰਘ ਮੁਲਤਾਨੀ ਹਰਜੀਤ ਸਿੰਘ ਪ੍ਰਿਤਪਾਲ ਸਿੰਘ ਪਰਮਜੀਤ ਸਿੰਘ ਘੁੰਮਣ ਸੁਰਿੰਦਰ ਸੋਢੀ ਸੁਖਵਿੰਦਰ ਸਿੰਘ , ਰਾਜ ਕਰੇਗਾ ਖਾਲਸਾ ਗਤਕਾ ਅਖਾੜਾ ਅਤੇ ਸਿੰਘ ਗਰੁੱਪ ਆਫ ਕੰਪਨੀਜ਼ ਦੇ ਮੈਂਬਰ ਮੌਜੂਦ ਸਨ।
    ਸਮਾਪਤੀ ਮੌਕੇ ਪ੍ਰਧਾਨ ਐਸੋਸੀਏਸ਼ਨ ਪ੍ਰਧਾਨ ਰਵਿੰਦਰ ਰਵੀ ਨੇ ਆਏ ਹੋਏ ਪੰਜਾਬ ਸਰਕਾਰ ਦੇ ਨੁਮਾਇੰਦਿਆਂ, ਸਤਿਕਾਰ ਯੋਗ ਸਖਸ਼ੀਅਤਾਂ ,ਸਹਿਯੋਗੀਆਂ ਅਤੇ ਸਭ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ।