ਮਾਤਾ ਚਿੰਤਪੁਰਨੀ ਦੇ ਮੇਲੇ ਤੇ ਰਲੀਜ਼ ਹੋਈ ਕੈਸਿਟ - ਚੱਲੀਏ ਮੰਦਰ ਤੇ
ਮਾਤਾ ਚਿੰਤਪੁਰਨੀ ਦੇ ਮੇਲੇ ਤੇ ਰਲੀਜ਼ ਹੋਈ ਕੈਸਿਟ - ਚੱਲੀਏ ਮੰਦਰ ਤੇ
ਮਾਤਾ ਚਿੰਤਪੁਰਨੀ ਜੀ ਦੇ ਚੱਲ ਰਹੇ ਮੇਲੇ ਦੌਰਾਨ ਭਗਤਾਂ ਲਈ ਭਗਤ ਪਰਮਿੰਦਰ ਕੁਮਾਰ ਬਿੱਟੂ ਪਿੰਡ ਭੂੰਗਾ ਹੁਸ਼ਿਆਰਪੁਰ ਵਲੋਂ ਰਲੀਜ਼ ਹੋਈ ਕੈਸਿਟ, ਚੱਲੀਏ ਮੰਦਰ ਤੇ,ਜੋ ਬਹੁਤ ਪ੍ਰਸਿੱਧ ਹੋਈ ਹੈ ਭਗਤ ਬਿੱਟੂ ਨੇ ਇਹ ਦੂਜੀ ਕੈਸਿਟ ਮੇਲੇ ਤੇ ਰਲੀਜ਼ ਕੀਤੀ ਹੈ ਅਤੇ ਉਸ ਨੇ ਦੱਸਿਆ ਕਿ ਮੈ 35 ਸਾਲ ਤੋਂ ਮਾਤਾ ਰਾਣੀ ਦੇ ਭਜਨਾਂ ਗਾਇਨ ਕਰ ਰਿਹਾ ਹਾਂ, ਅੱਜ ਤੱਕ ਮੈਨੂੰ ਮਾਤਾ ਜੀ ਦੀ ਕਿਰਪਾ ਕਰਕੇ ਇਨਾਂ ਭਜਨਾਂ ਦੀਆਂ ਕੀਤੀਆਂ ਕੈਸਿਟਾਂ ਦਾ ਬਹੁਤ ਹੁੰਗਾਰਾ ਮਿਲ ਰਿਹਾ ਹੈ ਅਤੇ ਮੈਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਕੈਸਿਟਾਂ ਰਲੀਜ਼ ਕਰਕੇ ਭਗਤਾਂ ਦੇ ਦਿਲਾਂ ਵਿਚ ਵੱਸਣ ਦੀ ਕੋਸ਼ਿਸ਼ ਕਰਦੇ ਹੋਏ ਮਾਤਾ ਚਿੰਤਪੁਰਨੀ ਜੀ ਦੇ ਚਰਨਾਂ ਨਾਲ ਜੁੜਿਆ ਰਹਾਂਗਾ।