ਦੁਰਘਟਨਾ ਹੋਣ ਤੇ ਡਰਾਈਵਰ ( Bus Driver ) ਨੂੰ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਦੇਣ ਦਾ ਬਿੱਲ ਅੰਮ੍ਰਿਤਸਰ ( Amritsar } ਚ ਕੇਂਦਰ ਸਰਕਾਰ ਦੇ ਕਾਨੂੰਨ ਦਾ ਵਿਰੋਧ
ਦੁਰਘਟਨਾ ਹੋਣ ਤੇ ਡਰਾਈਵਰ ਨੂੰ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਦੇਣ ਦਾ ਬਿੱਲ ਅੰਮ੍ਰਿਤਸਰ ਚ ਕੇਂਦਰ ਸਰਕਾਰ ਦੇ ਕਾਨੂੰਨ ਦਾ ਵਿਰੋਧ
ਦੁਰਘਟਨਾ ਹੋਣ ਤੇ ਡਰਾਈਵਰ ਨੂੰ 10 ਸਾਲ ਦੀ ਕੈਦ
ਅਤੇ 10 ਲੱਖ ਰੁਪਏ ਜੁਰਮਾਨਾ ਦੇਣ ਦਾ ਬਿੱਲ
ਅੰਮ੍ਰਿਤਸਰ ਚ ਕੇਂਦਰ ਸਰਕਾਰ ਦੇ ਕਾਨੂੰਨ ਦਾ ਵਿਰੋਧ
ਕੇਂਦਰ ਸਰਕਾਰ ਦੀ ਤਰਫੋਂ ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਮਿੰਨੀ ਬੱਸ ਅਪਰੇਟਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਵੱਖ-ਵੱਖ ਥਾਵਾਂ 'ਤੇ ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਡਰਾਈਵਰਾਂ 'ਤੇ ਕਾਨੂੰਨ ਬਣਾਏਗੀ | ਇਸ ਦੇ ਨਾਲ ਹੀ ਦੁਰਘਟਨਾ ਦੀ ਸੂਰਤ ਵਿਚ ਡਰਾਈਵਰ ਨੂੰ 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਦੇਣ ਦਾ ਬਿੱਲ ਪਾਸ ਕੀਤਾ ਗਿਆ ਹੈ, ਜਿਸ 'ਤੇ ਉਨ੍ਹਾਂ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਇਸ ਕਾਨੂੰਨ ਨੂੰ ਵਾਪਸ ਲਿਆ ਜਾਵੇ | ਉਨ੍ਹਾਂ ਕਿਹਾ ਕਿ ਡਰਾਈਵਰ ਦੀ ਮਹੀਨਾਵਾਰ ਤਨਖਾਹ 15 ਹਜ਼ਾਰ ਰੁਪਏ ਤੋਂ ਵੱਧ ਨਹੀਂ ਹੈ, ਜੇਕਰ ਸੜਕ 'ਤੇ ਗੱਡੀ ਚਲਾਉਂਦੇ ਸਮੇਂ ਕੋਈ ਹਾਦਸਾ ਵਾਪਰਦਾ ਹੈ ਤਾਂ ਮਾਮੂਲੀ ਤਨਖਾਹ ਲੈਣ ਵਾਲਾ ਵਿਅਕਤੀ 10 ਲੱਖ ਰੁਪਏ ਦਾ ਜੁਰਮਾਨਾ ਕਿਵੇਂ ਭਰੇਗਾ ? ਉਨਾਂ ਦੱਸਿਆ ਕਿ 3 ਤਰੀਕ ਨੂੰ ਅਸੀਂ ਸਾਰੇ ਯੂਨੀਅਨ ਪ੍ਰਧਾਨਾਂ ਦੀ ਮੀਟਿੰਗ ਕਰਨ ਜਾ ਰਹੇ ਹਾਂ, ਜਿਸ ਵਿੱਚ ਅਸੀਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ। ਤੇ ਇਹ ਹੜਤਾਲ ਵਿਚ ਵੀ ਬਦਲ ਸਕਦਾ ਹੈ।
ਰਿਪੋਰਟਰ ਗੁਰਪ੍ਰੀਤ ਸੰਧੂ ਅੰਮ੍ਰਿਤਸਰ