ਅਮਰਨਾਥ ਯਾਤਰਾ 2023 ਦੀ ਸ਼ੁਰੂਆਤ ਤੇ ਇਸ ਦੇ ਸੁਰੱਖਿਆ ਪ੍ਰਬੰਧ
ਅਮਰਨਾਥ ਯਾਤਰਾ 2023 ਦੀ ਸ਼ੁਰੂਆਤ ਤੇ ਇਸ ਦੇ ਸੁਰੱਖਿਆ ਪ੍ਰਬੰਧ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਬੇਸ ਕੈਂਪ ਯਾਤਰੀ ਨਿਵਾਸ ਤੋਂ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਸਖ਼ਤ ਸੁਰੱਖਿਆ ਹੇਠ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦਾ ਪਹਿਲਾ ਜਥਾ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ। ਓਥੇ ਹੀ ਅਮਰਨਾਥ ਯਾਤਰੀਆਂ ਦੇ ਪਹਿਲੇ ਜਥੇ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਊਧਮਪੁਰ ਜ਼ਿਲ੍ਹੇ ਦੇ ਟਿੱਕਰੀ ਵਿਖੇ ਕਾਲੀ ਮਾਤਾ ਮੰਦਰ ਵਿਖੇ ਸਵਾਗਤ ਕੀਤਾ ਗਿਆ।
ਅਮਰਨਾਥ ਯਾਤਰਾ ਤੋਂ ਪਹਿਲਾਂ ਊਧਮਪੁਰ ਦੇ ਟਿੱਕਰੀ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀ.ਆਰ.ਪੀ.ਐਫ. ਦੀ 160 ਬਟਾਲੀਅਨ ਦੇ ਕਮਾਂਡੈਂਟ ਹਰੀਓਮ ਖਰੇ ਦਾ ਕਹਿਣਾ ਹੈ, "ਯਾਤਰਾ ਲਈ ਸੀ.ਆਰ.ਪੀ.ਐਫ. ਤਾਇਨਾਤ ਕਰ ਦਿੱਤੀ ਗਈ ਹੈ । ਬੇਸ ਕੈਂਪਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ ਗਿਆ ਹੈ ਤੇ ਨਾਲ ਹੀ ਬੰਬ ਨਿਰੋਧਕ ਦਸਤਾ ਵਿਸਫੋਟਕਾਂ ਦਾ ਪਤਾ ਲਗਾਉਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਡੌਗ ਸਕੁਐਡ ਵੀ ਪੂਰੀ ਤਰਾਂ ਸੁਚੇਤ ਹੈ । ਸਾਰੇ ਪ੍ਰਬੰਧਾਂ ਨੂੰ ਪੂਰੇ ਕਰਦੇ ਹੋਏ ਸਾਰੇ ਰੂਟਾਂ ਨੂੰ ਕਵਰ ਕੀਤਾ ਗਿਆ ਹੈ। ਸੀਆਰਪੀਐਫ ਸ਼ਰਧਾਲੂਆਂ ਦੇ ਨਾਲ ਜਾਣ ਵਾਲੇ ਕਾਫਲੇ ਨੂੰ ਵੀ ਕਵਰ ਪ੍ਰਦਾਨ ਕਰੇਗਾ । ਸਾਡੇ ਕੋਲ ਬਹੁਤ ਹੀ ਵਿਸ਼ੇਸ਼ ਉਪਕਰਣ ਹਨ ਜੋ ਅਸੀਂ 24/7 ਨਿਗਰਾਨੀ ਲਈ ਵਰਤ ਰਹੇ ਹਾਂ । ਅਸੀਂ ਡਰੋਨ ਦੀ ਵੀ ਵਰਤੋਂ ਕਰਾਂਗੇ ਅਤੇ ਇਸ ਯਾਤਰਾ ਦੀ ਹਵਾਈ ਨਿਗਰਾਨੀ ਵੀ ਹੋਵੇਗੀ ।