ਡਾ. ਰਵਿੰਦਰ ਸਿੰਘ ਐਸ. ਐਮ. ਓ ਬਟਾਲਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮਾਨਯੋਗ ਸਿਵਲ ਸਰਜਨ ਡਾ. ਹਰਭਜਨ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ
ਅੱਜ ਮਿਤੀ 26 - 06 - 2023 ਪੱਤਰਕਾਰ (ਕਰਮਜੀਤ ਜੰਬਾ)ਨੂੰ ਮਾਨਯੋਗ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਮਾਨਯੋਗ ਸਿਵਲ ਸਰਜਨ ਡਾ. ਹਰਭਜਨ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰੋਮੀ ਰਾਜਾ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ. ਰਵਿੰਦਰ ਸਿੰਘ ਐਸ. ਐਮ. ਓ ਬਟਾਲਾ ਦੀ ਅਗਵਾਈ ਹੇਠ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ । ਜਿਸ ਦੌਰਾਨ ਵੱਖ - ਵੱਖ ਥਾਵਾਂ ਤੇ ਪ੍ਰੋਗਰਾਮ ਕਰਵਾਏ ਗਏ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ। ਫੁਵਾਰਾ ਚੌਂਕ, ਬਟਾਲਾ ਵਿਖੇ ਇਸ਼ਤਿਆਰ ਵੰਡੇ ਗਏ । ਇਸ ਦੌਰਾਨ OOAT ਸੈਂਟਰ ਬਟਾਲਾ ਵਿਚ ਸਾਈਕਲ ਰੇਸ ਕਰਵਾਈ ਗਈ ਅਤੇ ਦੌੜਾਂ ਦੇ ਮੁਕਾਬਕਲੇ ਕਰਵਾਏ ਗਏ । ਆਏ ਹੋਏ ਮਰੀਜਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਗਈ ਅਤੇ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ UPHC ਚੰਦਰ ਨਗਰ ਅਤੇ UPHC ਗਾਂਧੀ ਕੈਂਪ ਵਿਖੇ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ। ਇਸ ਵਿਚ ਡਾ. ਏਕਮ ਅਤੇ ਡਾ. ਕਿਰਨਦੀਪ ਕੌਰ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਅਤੇ ਲੋਕਾਂ ਨੂੰ ਨਸ਼ੇ ਦੀ ਦਲਦਲ ਵਿਚ ਫਸੇ ਲੋਕਾਂ ਨੂੰ OOAT ਸੈਂਟਰ ਲੈ ਕੇ ਆਉਣ ਲਈ ਪ੍ਰੇਰਿਤ ਕੀਤਾ, ਤਾਂ ਜੋ ਨਸ਼ਾ ਗ੍ਰਸਤ ਮਰੀਜ਼ ਮੁੱਖ ਧਾਰਾ ਵਿਚ ਆ ਸਕਣ | IKPYSM TI ਵਿਖੇ ਵੀ ਨਸ਼ਾ ਵਿਰੋਧੀ ਸਮਾਗਮ ਕਰਵਾਇਆ ਗਿਆ, ਜਿਥੇ PsW ਡੇਵਿਡ ਗਿੱਲ ਅਤੇ ਮੈਨੇਜਰ ਮੈਡਮ ਇੰਦੂ ਬਾਲਾ ਨੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਮਰੀਜਾਂ ਨੂੰ ਜਾਗਰੂਕ ਕੀਤਾ | OOAT ਸੈਂਟਰ ਬਟਾਲਾ ਵਿਖੇ ਨਸ਼ਾ ਵਿਰੋਧੀ ਦਿਵਸ ਕਰਵਾਇਆ ਗਿਆ। ਇਸ ਵਿਚ ਵੀ ਐਮ.ਐਸ ਕਾਲਜ ਅਤੇ ਰੋਇਲ ਕਾਲਜ ਦੇ ਵਿਦਿਆਰਥੀਆਂ ਨੇ ਹਿਸਾ ਲਿਆ | ਇਸ ਦੌਰਾਨ ਡਾ. ਪੁਨੀਤ ਕਸ਼ਯਪ ਨੇ ਵਿਦਿਆਰਥੀਆਂ ਨੂੰ ਨਸ਼ਾ ਨਾ ਕਰਨ ਦੀ ਅਤੇ ਨਸ਼ੇ ਵਿਚ ਫਸੇ ਮਰੀਜਾਂ ਦੇ ਇਲਾਜ ਵਿਚ ਸਹਿਯੋਗ ਕਰਨ ਦੀ ਸੌਂਹ ਚੁਕਵਾਈ।