ਅੰਮ੍ਰਿਤਸਰ ਚ ਫਿਰ ਤੋ ਚੱਲੀਆਂ ਗੋਲੀਆਂ ਜੇਲ੍ਹ ਵਿੱਚ ਲੜਾਈ ਦਾ ਬਦਲਾ ਲੈਣ ਲਈ ਗਲੀ ਚ ਖੜ ਕੇ ਚਲਾਈਆਂ ਗੋਲੀਆਂ

ਅੰਮ੍ਰਿਤਸਰ ਚ ਫਿਰ ਤੋ ਚੱਲੀਆਂ ਗੋਲੀਆਂ ਜੇਲ੍ਹ ਵਿੱਚ ਲੜਾਈ ਦਾ ਬਦਲਾ ਲੈਣ ਲਈ ਗਲੀ ਚ ਖੜ ਕੇ ਚਲਾਈਆਂ ਗੋਲੀਆਂ

ਇੱਕ ਪਾਸੇ ਅੰਮ੍ਰਿਤਸਰ ਦੇ ਵਿੱਚ ਕ੍ਰਿਸਮਸ ਦਾ ਤਿਉਹਾਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦਿਨ ਮਨਾਇਆ ਜਾ ਰਿਹਾ ਸੀ ਤੇ ਹਰ ਪਾਸੇ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਇਨੀ ਸਖਤੀ ਦੇ ਵਿੱਚ ਵੀ ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।  ਅੰਮ੍ਰਿਤਸਰ 'ਚ ਅਚਾਨਕ ਹੋਈ ਹਵਾਈ ਫਾਇਰਿੰਗ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਗੋਲੀਬਾਰੀ ਗੇਟ ਹਕੀਮਾ ਥਾਣਾ ਖੇਤਰ ਅਧੀਨ ਪੈਂਦੇ ਛੋਟਾ ਹਰੀਪੁਰਾ ਵਿੱਚ ਹੋਈ। ਪਰਿਵਾਰ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਦੀ ਉਸ ਦੇ ਲੜਕੇ ਨਾਲ ਲੜਾਈ ਹੋਈ ਸੀ, ਜਿਸ ਦਾ ਬਦਲਾ ਲੈਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਕੁਝ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਲੜਕੇ  ਦੀ ਤਲਾਸ਼ ਵਿੱਚ ਘਰ ਦੇ ਬਾਹਰ ਆਏ ਅਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਇਹ ਜਾਣਕਾਰੀ ਪੀੜਤ ਪਰਿਵਾਰ ਵੱਲੋਂ ਪੁਲੀਸ ਅਧਿਕਾਰੀਆਂ ਨੂੰ ਦਿੱਤੀ  ਹੈ। ਓਨਾ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਆਪਣੀ ਅਤੇ ਉਸਦੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਦੀ ਮੰਗ ਕੀਤੀ ਹੈ।