ਭਾਈ ਘਨ੍ਹੱਈਆ ਸੇਵਾ ਮਿਸ਼ਨ ਦਾ ਇਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਭਾਈ ਘਨ੍ਹੱਈਆ ਸੇਵਾ ਮਿਸ਼ਨ ਦਾ ਇਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਭਾਈ ਘਨ੍ਹੱਈਆ ਸੇਵਾ ਮਿਸ਼ਨ ਦਾ ਇਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਅੱਡਾ ਸਰ੍ਹਾਂ (ਜਸਬੀਰ ਕਾਜਲ)

ਭਾਈ ਘਨ੍ਹੱਈਆ ਸੇਵਾ ਮਿਸ਼ਨ ਨੌਜਵਾਨ ਕਿਸਾਨ ਮਜ਼ਦੂਰ ਭਲਾਈ ਦਾ ਵਫ਼ਦ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਮਿਲਿਆ ਅਤੇ ਭਾਈ ਘਨ੍ਹੱਈਆ ਜੀ ਦਾ ਜਨਮ  ਦਿਹਾੜਾ ਪੰਜਾਬ ਅਤੇ ਜ਼ਿਲ੍ਹਾ ਪੱਧਰ ਤੇ ਮਨਾਉਣ ਲਈ ਲਿਖਤੀ ਮੰਗ ਪੱਤਰ ਦਿੱਤਾ ਗਿਆ  ।ਧਾਮੀ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈ ਘਨ੍ਹੱਈਆ ਜੀ ਦਾ ਜਨਮ ਦਿਹਾੜਾ 20 ਸਤੰਬਰ ਨੂੰ ਹੁਸ਼ਿਆਰਪੁਰ ਵਿਖੇ ਰਾਜ  ਪੱਧਰੀ ਸਮਾਗਮ ਕਰਵਾਇਆ ਜਾਵੇਗਾ ,ਇਸ ਲਈ ਡੀ ਸੀ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ ਗਈ ।ਇਸ ਮੌਕੇ ਬਹਾਦਰ ਸਿੰਘ ਸਨੇਤ ਘਨ੍ਹੱਈਆ ਮਿਸ਼ਨ  ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਉਂਕਾਰ ਸਿੰਘ ਧਾਮੀ ਰਿਟਾਇਰ, ਐੱਸਡੀਓ ਬਲਜੀਤ ਸਿੰਘ ,ਡਾ ਸਰਬਜੀਤ ਸਿੰਘ ,ਹਰਜੀਤ ਸਿੰਘ ਨੰਗਲ  ,ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ ਹਾਜ਼ਰ ਸਨ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਐਨਜੀਓ ਨੂੰ ਕੁਝ ਦਿਸ਼ਾ  ਨਿਰਦੇਸ਼ ਵੀ ਦਿੱਤੇ ਜਿਨ੍ਹਾਂ ਵਿੱਚ ਕੁਦਰਤੀ ਆਫ਼ਤਾਂ ਸਮੇਂ ਇਨ੍ਹਾਂ ਸੰਸਥਾਵਾਂ ਕੋਲ  ਕੀ ਪ੍ਰਬੰਧ ਹਨ, ਕਿਸ ਤਰ੍ਹਾਂ ਅਸੀਂ ਆਫ਼ਤ ਵਿੱਚ ਘਿਰੇ ਲੋਕਾਂ ਦੀ ਮਦਦ ਕਰ ਸਕਦੇ ਹਾਂ ਪਾਣੀ ਦੀ ਰੱਖ ਰਖਾਵ ਸਬੰਧੀ ਕੀ  ਜਾਗਰੂਕਤਾ ਪੈਦਾ ਕਰ ਰਹੇ ਹਾਂ  ,ਪਿੰਡਾਂ ਦੀਆਂ ਆਮ ਮੁਸ਼ਕਲਾਂ ਜਿੰਨ੍ਹਾਂ ਵਿੱਚ ਪਿੰਡਾਂ ਦੇ ਆਮ ਝਗੜੇ ਸਫ਼ਾਈ ਸਬੰਧੀ ਜਾਗਰੂਕਤਾ ਕਿਵੇਂ ਕਰ ਸਕਦੇ ਹੋ ਸਰਦਾਰ ਧਾਮੀ ਅਤੇ ਸੁਨੇਤ ਨੇ ਕਿਹਾ ਕਿ ਜਲਦੀ ਹੀ ਅਸੀਂ ਐੱਨਜੀਓ ਦਾ ਠੋਸ ਆਧਾਰ  ਨਾਲ ਪ੍ਰਸ਼ਾਸਨ ਅਤੇ ਸੋਸ਼ਲ ਸੰਸਥਾਵਾਂ ਵਿੱਚ ਤਾਲਮੇਲ ਬਣਾ ਕੇ ਕੰਮ ਕਰਾਂਗੇ  ।