ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਟਾਂਡਾ ਪੁਲਸ ਵੱਲੋਂ ਮਾਮਲਾ ਦਰਜ
ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ਼ ਟਾਂਡਾ ਪੁਲਸ ਵੱਲੋਂ ਮਾਮਲਾ ਦਰਜ
ਅੱਡਾ ਸਰਾਂ ,25 ਅਗਸਤ (ਜਸਵੀਰ ਕਾਜਲ)
ਟਾਂਡਾ ਪੁਲਸ ਨੇ ਪਿੰਡ ਜ਼ਹੂਰਾ ਵਿਖੇ ਰੇਤਾ ਦੀ ਨਾਜਾਇਜ਼ ਨਿਕਾਸੀ ਕਰਨ ਵਾਲਿਆਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਿਨਰਲ ਐਂਡ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਮਾਈਨਿੰਗ ਅਫਸਰ ਦਸੂਹਾ ਜਤਿਨ ਗਰਗ ਵੱਲੋਂ ਏ.ਐਸ.ਆਈ ਤਾਰਾ ਸਿੰਘ ਦੀ ਪੁਲਸ ਦੀ ਟੀਮ ਸਮੇਤ ਪਿੰਡ ਜਹੂਰਾ ਵਿੱਚ ਚੈਕਿੰਗ ਕੀਤੀ ਤਾਂ ਨਾਜਾਇਜ਼ ਮਾਈਨਿੰਗ ਕਰਨ ਵਾਲੇ 2 ਟਿੱਪਰ 1 ਜੇ.ਸੀ.ਬੀ ਮਸ਼ੀਨ,1 ਟਰੈਕਟਰ ਟਰਾਲੀ ਰੇਤਾ ਨਾਲ ਭਰੀ ਹੋਈ ਛੱਡ ਕੇ ਫ਼ਰਾਰ ਹੋ ਗਏ ਪੁਲੀਸ ਨੇ ਮਾਈਨਿੰਗ ਇੰਸਪੈਕਟਰ ਦਸੂਹਾ ਜਤਿਨ ਗਰਗ ਦੇ ਬਿਆਨਾਂ ਦੇ ਆਧਾਰ ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫ਼ੋਟੋ ਫ਼ਾਇਲ 25 ਐਚ.ਐਸ.ਪੀ.ਐਚ ਮੋਮੀ ਟਾਂਡਾ 02
ਕੈਪਸ਼ਨ::-ਟਾਂਡਾ ਪੁਲਸ ਕਬਜ਼ੇ ਚ ਲੈ ਗਏ ਟਰੈਕਟਰ ਟਰਾਲੀ ਤੇ ਟਿੱਪਰ (ਪਰਮਜੀਤ )