300 ਯੂਨਿਟ ਬਿਜਲੀ ਫਰੀਂ ਨੂੰ ਲੈ ਕੇ ਜਰਨਲ ਵਰਗ ਨਾਲ ਸਰਕਾਰ ਕਰ ਰਹੀ ਹੈ ਧੱਕਾ :- ਚੌਹਾਨ
ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਨ ਨਾਲ ਲੋਕਾਂ ਵਿਚ ਬਦਲਾਅ ਦੀ ਆਸ ਜਾਗੀ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਅਤੇ ਕਿਸਾਨਾਂ ਲਈ ਮੋਟਰਾਂ ਦੀ ਬਿਜਲੀ ਲਈ ਲਾਏ ਪਾਵਰ ਕੱਟਾਂ ਤੋਂ ਲੋਕ ਡਾਢੇ ਪਰੇਸ਼ਾਨ ਹਨ
ਹੁਸ਼ਿਆਰਪੁਰ (ਭੁਪਿੰਦਰ ਡਾਰੀ ) ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣਨ ਨਾਲ ਲੋਕਾਂ ਵਿਚ ਬਦਲਾਅ ਦੀ ਆਸ ਜਾਗੀ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਦੇ ਲੰਮੇ-ਲੰਮੇ ਕੱਟ ਅਤੇ ਕਿਸਾਨਾਂ ਲਈ ਮੋਟਰਾਂ ਦੀ ਬਿਜਲੀ ਲਈ ਲਾਏ ਪਾਵਰ ਕੱਟਾਂ ਤੋਂ ਲੋਕ ਡਾਢੇ ਪਰੇਸ਼ਾਨ ਹਨ ਆਮ ਆਦਮੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੋਟਰਾਂ ਦੀ ਬਿਜਲੀ 12 ਘੰਟੇ ਕਿਸਾਨਾਂ ਨੂੰ ਮਿਲੇਗੀ ਪ੍ਰੰਤੂ ਦੋ ਤੋਂ ਤਿੰਨ ਘੰਟੇ ਹੀ ਬਿਜਲੀ ਮਿਲ ਰਹੀ ਹੈ ਅਤੇ ਘਰਾਂ ਤੇ ਇੰਡਸਟਰੀਅਲ ਏਰੀਆ ਦੇ ਲੰਮੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਮਹਿੰਗੇ ਭਾਅ ਦਾ ਡੀਜਲ ਫੂਕਣ ਲਈ ਮਜਬੂਰ ਹਨ।ਸਰਕਾਰ 300 ਯੂਨਿਟ ਬਿਜਲੀ ਮੁਫਤ ਨੂੰ ਲੈ ਕੇ ਜਰਨਲ ਵਰਗ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਸਰਕਾਰ ਦੋ ਮਹੀਨਿਆਂ ਦੇ ਬਿੱਲ ਵਿੱਚ ਜੇਕਰ 600 ਯੂਨਿਟ ਤੋਂ ਉੱਪਰ ਘਰੇਲੂ ਖਪਤਕਾਰ ਜਨਰਲ ਸ਼੍ਰੇਣੀ ਦਾ 2 ਚਾਰ ਯੂਨਿਟ ਵੀ ਵੱਧ ਫੂਕਦਾ ਹੈ ਤਾਂ ਉਸ ਨੂੰ ਪੂਰਾ ਬਿੱਲ ਦੇਣਾ ਪਵੇਗਾ ਪ੍ਰੰਤੂ ਬਾਕੀ ਸ਼ਰੇਣੀਆਂ ਨੂੰ 600 ਯੂਨਿਟ ਤੋਂ ਬਾਅਦ ਸਿਰਫ ਵਾਧੂ ਯੂਨਿਟ ਫੂਕਦੀਆਂ ਹਨ ਤਾਂ ਉਸ ਵਾਧੂ ਯੁਨਿਟਾ ਦਾ ਬਿੱਲ ਹੀ ਦੇਣਾ ਪਵੇਗਾ। ਇਸ ਫੈਸਲੇ ਨਾਲ ਜਿਥੇ ਆਮ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਉੱਥੇ ਹੀ ਦੋਆਬਾ ਕਿਸਾਨ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ ਸਰਕਾਰ ਤੁਰੰਤ ਫੈਸਲੇ ਵਿਚ ਬਦਲਾਅ ਕਰਕੇ ਸਾਰੀਆਂ ਸ਼੍ਰੇਣੀਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਵੇ।ਜਿੰਨੀਆਂ ਵੀ ਸਰਕਾਰਾ ਆਈਆਂ ਉਹ ਐਸ ਸੀ,ਬੀ ਸੀ ਨੂੰ ਪਹਿਲਾ ਹੀ 200 ਯੁਨਿਟ ਮੁਆਫ ਦਿੰਦੀਆਂ ਸੀ ਹੁਣ 300 ਯੁਨਿਟ ਮੁਆਫ ਕਰ ਦਿੱਤਾ ਜਨਰਲ ਵਰਗ ਨਾਲ ਮਤਰੇਈ ਮਾ ਵਾਲਾ ਸਲੂਕ ਕਿਉ ਜੋ ਵੀ ਸਰਕਾਰਾ ਆਈਆਂ ਕੋਈ ਕੁਝ ਮੁਆਫ ਤੇ ਕੋਈ ਕੁੱਝ ਮੁਆਫ ਕਰਨ ਦੀ ਬਜਾਏ ਰੇਟ ਘੱਟ ਕਰਨ ਇਨ੍ਹਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਜਨਤਾ ਵੀ ਖੁਸ਼ ਤੇ ਸਰਕਾਰਾਂ ਨੂੰ ਵੀ ਘਾਟਾ ਨਾ ਪਵੇ ਗੱਲ ਸੋਚਣ ਵਾਲ਼ੀ ਹੈ ਪਰ ਸੱਤਾ ਦੀ ਲਾਲਸਾ ਵਾਲੇ ਇਹਨਾਂ ਲੀਡਰਾਂ ਨੇ ਪੰਜਾਬ ਨੂੰ ਭਿਖਾਰੀ ਬਣਾ ਕੇ ਰੱਖ ਦਿੱਤਾ ਹੈ । ਸਾਰੀ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਹੀ ਕਿਉਂ ਰੜਕਦਾ ਏ ਦਿੱਲੀ ਸਰਕਾਰ ਤੇ ਸ਼ੁਰੂ ਤੋਂ ਪੰਜਾਬ ਨਾਲ ਪੱਖਪਾਤ ਕਰਦੀ ਆਈ ਹੈ ਤੇ ਹੁਣ ਆਪਣੇ ਵਾਲੇ ਵੀ ਘੱਟ ਨਹੀਂ ਇਹ ਵੀ ਪੰਜਾਬ ਨੂੰ ਉਜਾੜਨ ਵੱਲ ਚੱਲ ਪਏ ਨੇ।ਉਨ੍ਹਾ ਸਰਕਾਰ ਨੂੰ ਚਿਤਾਵਨੀ ਦਿੰਦਿਆ ਆਖਿਆ ਜੇਕਰ ਸਰਕਾਰ ਨੇ ਤੁਰੰਤ ਫ਼ੈਸਲਾ ਨਾ ਬਦਲਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।