ਸਿੱਧੂ ਦੀ ਬੇਟੀ ਰਾਬੀਆ ਨੇ ਵਿਆਹ ਲਈ ਰੱਖੀ ਸ਼ਰਤ, ਚੋਣ ਪ੍ਰਚਾਰ ਦੌਰਾਨ ਦਿਤੇ ਵੱਡੇ ਬਿਆਨ
ਰਾਬੀਆ ਅੰਮ੍ਰਿਤਸਰ ਪੂਰਬੀ ਸੀਟ 'ਤੇ ਆਪਣੇ ਪਿਤਾ ਦੇ ਹੱਕ 'ਚ ਘਰ-ਘਰ ਪ੍ਰਚਾਰ ਕਰ ਰਹੀ ਹੈ। ਇਸ ਸੀਟ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਇਸ ਵਾਰ ਪੰਜਾਬ ਦੀ ਸਿਆਸਤ ਹੋਰ ਦਿਲਚਸਪ ਹੁੰਦੀ ਨਜ਼ਰ ਆ ਰਹੀ ਹੈ, ਕਿਉੇਂਕਿ ਚੋਣ ਮੈਦਾਨ ਵਿੱਚ ਉੱਤਰੇ ਪਿਤਾਵਾਂ ਲਈ ਉਨ੍ਹਾਂ ਦੀਆਂ ਧੀਆਂ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਰਾਬੀਆ ਅੰਮ੍ਰਿਤਸਰ ਪੂਰਬੀ ਸੀਟ 'ਤੇ ਆਪਣੇ ਪਿਤਾ ਦੇ ਹੱਕ 'ਚ ਘਰ-ਘਰ ਪ੍ਰਚਾਰ ਕਰ ਰਹੀ ਹੈ। ਇਸ ਸੀਟ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਨੂੰ ਸਖ਼ਤ ਟੱਕਰ ਦੇ ਰਹੇ ਹਨ। ਰਾਬੀਆ ਨਾ ਸਿਰਫ਼ ਆਪਣੇ ਪਿਤਾ ਲਈ ਡੋਰ-ਟੂ-ਡੋਰ ਵੋਟਾਂ ਮੰਗਦੀ ਨਜ਼ਰ ਆਈ, ਸਗੋਂ ਉਸ ਨੇ ਵਿਰੋਧੀ ਧਿਰਾਂ `ਤੇ ਜੰਮ ਕੇ ਨਿਸ਼ਾਨੇ ਵੀ ਸਾਧੇ। ਕੁੱਲ ਮਿਲਾ ਕੇ ਨਵੋਜਤ ਸਿੱਧੂ ਦੀ ਲਾਡਲੀ ਆਪਣੇ ਪਿਤਾ ਲਈ ਚੋਣ ਮੈਦਾਨ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਚੋਣ ਪ੍ਰਚਾਰ ਦੌਰਾਨ ਰਾਬੀਆ ਨੇ ਆਪਣੇ ਵਿਆਹ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਉਦੋਂ ਤੱਕ ਵਿਆਹ ਨਹੀਂ ਕਰੇਗੀ ਜਦੋਂ ਤੱਕ ਉਸ ਦੇ ਪਿਤਾ ਦੀ ਜਿੱਤ ਨਹੀਂ ਹੁੰਦੀ।
ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਸਹਿਜ ਮਹਿਸੂਸ ਕਰ ਰਹੇ ਹਨ।ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ 'ਤੇ ਰਾਬੀਆ ਕੌਰ ਸਿੱਧੂ ਨੇ ਕਿਹਾ ਕਿ ਸ਼ਾਇਦ ਹਾਈ ਕਮਾਨ ਦੀ ਕੋਈ ਮਜਬੂਰੀ ਸੀ ਪਰ ਤੁਸੀਂ ਇਕ ਇਮਾਨਦਾਰ ਆਦਮੀ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦੇ। ਬੇਈਮਾਨ ਆਦਮੀ ਨੂੰ ਆਖ਼ਰਕਾਰ ਰੁਕਣਾ ਹੀ ਪੈਂਦਾ ਹੈ।