ਕਰਤਾਰਪੁਰ ਲਾਂਗੇ ਲਈ ਪਾਸਪੋਰਟ ਸ਼ਰਤ ਖਤਮ ਕਰਨ ਲਈ 8ਵੀਂ ਅਰਦਾਸ
ਕਰਤਾਰਪੁਰ ਲਾਂਗੇ ਲਈ ਪਾਸਪੋਰਟ ਸ਼ਰਤ ਖਤਮ ਕਰਨ ਲਈ 8ਵੀਂ ਅਰਦਾਸ
ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਲਈ ਰੱਖੀਆਂ ਸ਼ਰਤਾਂ ਪਾਸਪੋਰਟ , 20 ਡਾਲਰ ਫੀਸ ਨੂੰ ਖਤਮ ਕਰਨ ਲਈ ਅਤੇ ਸੰਗਤਾਂ ਨੂੰ ਸਿਰਫ ਅਧਾਰ ਕਾਰਡ ਤੇ ਹੀ ਸ੍ਰੀ ਕਰਤਾਰਪੁਰ ਸਾਹਿਬ ਜਾਣ ਤੇ ਖੁੱਲ੍ਹੇ ਦਰਸ਼ਨ ਦੀਦਾਰ ਹੋ ਸਕਣ ਲਈ ਆਲ ਇੰਡੀਆ ਲੋਕ ਯੁਵਾ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਤੇ ਉਘੇ ਸਮਾਜ ਸੇਵਕ ਡਾ. ਸਤਨਾਮ ਸਿੰਘ ਬਾਜਵਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੀ ਅਰਦਾਸ ਬੇਨਤੀ ਕੀਤੀ ਗਈ। ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਹੀ ਸੰਗਤਾਂ ਦੀ ਅਰਦਾਸ ਪੂਰੀ ਹੋਵੇਗੀ ਤੇ ਸੰਗਤਾਂ ਨਿਰਵਿਗਨ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ। ਉਨ੍ਹਾਂ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਵੀ ਕੀਤੀ ਕਿ ਅਧਾਰ ਕਾਰਡ ਤੇ ਹੀ ਸੰਗਤਾਂ ਨੂੰ ਦਰਸ਼ਨ ਕਰਨ ਦੀ ਖੁਲ੍ਹ ਦਿਤੀ ਜਾਵੇ ਤੇ 20 ਡਾਲਰ ਦੀ ਫੀਸ ਵੀ ਮੁਆਫ ਕੀਤੀ ਜਾਵੇ ਤਾਂ ਜੋ ਗਰੀਬ ਲੋਕ ਵੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਨੇੜਿਓਂ ਦਰਸ਼ਨ ਕਰ ਸਕਣ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕਣ। ਬਾਜਵਾ ਨੇ ਹਰ ਮਹੀਨੇ ਦੀ 1 ਤਾਰੀਖ ਨੂੰ 12 ਵਜੇ ਇਸ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਇਹ ਸ਼ਰਤਾਂ ਹਟਾਈਆਂ ਨਹੀਂ ਜਾਂਦੀਆਂ ਇਹ ਅਰਦਾਸ ਜਾਰੀ ਰਹੇਗੀ। ਇਸ ਮੌਕੇ ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਮਨਮੋਹਨ ਸਿੰਘ ਸਰਪੰਚ, ਖਜਾਨ ਸਿੰਘ, ਹਰਭਜਨ ਸਿੰਘ, ਹਰਪਾਲ ਸਿੰਘ, ਮੱਖਣ ਸਿੰਘ, ਪ੍ਰੀਤਮ ਸਿੰਘ, ਹਜੂਰ ਸਿੰਘ, ਯਾਦਵਿੰਦਰ ਸਿੰਘ, ਸੰਤੋਸ਼ ਰੰਧਾਵਾ, ਗੁਰਵਿੰਦਰ ਕੌਰ, ਚਰਨਜੀਤ ਕੌਰ, ਦਵਿੰਦਰ ਕੌਰ ਰੰਧਾਵਾ, ਕੁਲਵਿੰਦਰ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ, ਰਾਜਬੀਰ ਕੌਰ, ਜਸਵੰਤ ਸਿੰਘ ਬਾਜਵਾ, ਮਹਿੰਦਰ ਸਿੰਘ, ਨਿਸ਼ਾਨ ਸਿੰਘ, ਤਜਿੰਦਰ ਸਿੰਘ ਰਾਨਬਿੰਦਰ ਸਿੰਘ, ਕੁਲਵੀਰ ਸਿੰਘ ਅਤੇ ਮਦਨ ਲਾਲ ਖੁਰਾਨਾ ਜੋ ਪੱਕੇ ਤੌਰ ਤੇ ਇਹਨਾਂ ਸ਼ਰਤਾਂ ਨੂੰ ਲੈ ਕੇ ਲੱਗਪੱਗ ਇੱਕ ਸਾਲ ਤੋਂ ਧਰਨੇ ਤੇ ਬੈਠੇ ਹੋਏ ਹਨ ਹਾਜਰ ਸਨ