ਪਿੰਡ ਬਾਗੜੀਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬੇਹੋਸ਼ ਕਰ ਘਰ ਵਿੱਚ ਕੀਤੀ ਨਗਦੀ ਅਤੇ ਗਹਿਣਿਆਂ ਦੀ ਚੌਰੀ

ਗੁਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਨਕਦੀ ਅਤੇ ਗਹਿਣਿਆਂ ਦੀ ਚੋਰੀ

mart daar

ਗੁਰਦਾਸਪੁਰ ਦੇ ਪਿੰਡ ਬਾਗੜੀਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਬੇਹੋਸ਼ ਕਰਕੇ ਘਰ ਦੇ ਵਿੱਚੋ ਨਕਦੀ ਅਤੇ ਗਹਿਣਿਆਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕੋ ਪਰਿਵਾਰ ਦੇ ਬੇਸੂਦ ਹੋਏ ਪਰਿਵਾਰਕ ਮੈਂਬਰਾਂ ਨੂੰ ਇਲਾਜ਼ ਦੇ ਲਈ ਸਿਵਿਲ ਹੱਸਪਤਾਲ ਭੇਜਿਆ ਗਿਆ ਜਿਥੇ ਉਹਨਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦਾ ਕਹਿਣਾ ਕਿ ਇਸ ਵੇਲੇ ਸਾਰੇ ਮੈਂਬਰ ਖ਼ਤਰੇ ਤੋਂ ਬਾਹਰ ਹਨ
ਇਲਾਜ਼ ਦੇ ਲਈ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚੇ ਪਰੀਵਾਰਕ ਮੈਬਰਾਂ ਨੇ ਦੱਸਿਆ ਕੀ ਉਹਨਾਂ ਦੇ ਘਰ ਵਿਚੋਂ ਬੱਚਿਆ ਨੂੰ ਛੱਡ ਕੇ 4 ਔਰਤਾਂ ਨਰੇਸ਼ ਕੁਮਾਰੀ, ਸੁਰੇਸ਼ ਕੁਮਾਰੀ, ਸਰੋਜ ਬਾਲਾ, ਗੁਰਮੀਤ ਕੌਰ ਅਤੇ ਇਕ ਬਜ਼ੁਰਗ ਕਰਨੈਲ ਸਿੰਘ ਬੇਸੁੱਧ ਹੋਏ ਹਨ  ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਬੇਸੁੱਧ ਹੋਈ ਘਰ ਦੀ ਮਹਿਲਾ ਨਰੇਸ਼ ਕੁਮਾਰੀ ਨੇ ਦੱਸਿਆ ਕੀ ਉਹ ਘਰ ਵਿੱਚ ਕੰਮ ਕਰ ਰਹੇ ਸੀ ਇਸ ਦੌਰਾਨ ਉਹਨਾਂ ਦੇ 11 ਵਜੇ ਚਾਹ ਪੀਣ ਤੋਂ ਕੁਝ ਸਮਾਂ ਬਾਅਦ ਉਹਨਾਂ ਨੂੰ ਅਚਾਨਕ ਨੀਂਦ ਆਉਣੀ ਸ਼ੁਰੂ ਹੋ ਗਈ ਅਤੇ ਉਹ ਸਾਰੇ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੋ ਗਏ ਅਤੇ ਸ਼ਾਮ ਤੱਕ ਉਹਨਾਂ ਨੂੰ ਜਾਗ ਨਹੀਂ ਆਈ ਅਤੇ ਘਰ ਦੇ ਵਿਅਕਤੀਆਂ ਨੇ ਉਹਨਾਂ ਨੂੰ ਆਕੇ ਉਠਾਇਆ ਪਰ ਉਹ ਸਾਰੇ ਬਿਹੋਸ਼ੀ ਦੀ ਹਾਲਤ ਵਿਚ ਸਨ ਜਿਹਨਾਂ ਨੂੰ ਪਹਿਲਾ ਭੈਣੀ ਮੀਆਂ ਖਾਂ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ  ਰਾਤ ਨੂੰ ਇਹਨਾ ਨੂੰ ਸਿਵਿਲ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਘਰ ਦੇ ਵਿੱਚੋ 5 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਅਤੇ 80 ਹਜ਼ਾਰ ਰੁਪਏ ਦੀ ਨਗਦੀ ਗਾਇਬ ਹੈ। ਉਹਨਾਂ ਦਸਿਆ ਕਿ ਕਿਸੇ ਨੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਕਰ ਕੇ ਘਰ ਵਿੱਚੋ ਚੌਰੀ ਕਿਤੀ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਿਲ ਹਸਪਤਾਲ ਗੁਰਦਾਸਪੁਰ ਦੇ ਡਾਕਟਰ ਰਾਜ ਮਸੀਹ ਨੇ ਦੱਸਿਆ ਕਿ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਇਕੋ ਪਰਿਵਾਰ ਦੇ 5 ਮੈਂਬਰ ਆਏ ਸਨ ਜੋ ਕਿ ਬਿਹੌਸ਼ੀ ਦੀ ਹਾਲਤ ਵਿੱਚ ਸਨ ਜਿਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ