ਸਿਵਲ ਸਰਜਨ ਹੁਸ਼ਿਆਰਪੁਰ ਅਤੇ ਐਸ.ਐਮ.ਓ. ਦੀ ਅਗਵਾਈ ਹੇਠ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਜਾਗਰੁਕਤਾ ਲਈ ਲਗਾਇਆ ਕੈਂਪ
ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਅਤੇ ਐਸ.ਐਮ.ਓ. ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਡੇਂਗੂ ਬੁਖਾਰ ਦੇ ਲੱਛਣਾਂ ਬਾਰੇ ਜਾਗਰੁਕਤਾ ਲਈ ਲਗਾਇਆ ਕੈਂਪ
ਅੱਡਾ ਸਰਾਂ (ਜਸਵੀਰ ਕਾਜਲ)
ਪੰਜਾਬ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ , ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਅਤੇ ਐਸ.ਐਮ.ਓ. ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਡੇੰਗੂ ਅਵੇਅਰਨੈਸ ਪ੍ਰੋਗਰਾਮ ਅਧੀਨ ਰੋਡਵੇਜ਼ ਵਰਕਸ਼ਾਪਾ , ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ਤੇ ਡੇੰਗੂ ਜਾਗਰੂਕ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ । ਇਸ ਸਮੇ ਐਮ . ਪੀ.ਐੱਚ ਡਬਲਯੂ . ਹਰਵਿੰਦਰ ਪਾਲ ਸਿੰਘ , ਰਵੀ ਕੁਮਾਰ, ਲਖਵੀਰ ਸਿੰਘ ,ਅਸ਼ਵਨੀ ਕੁਮਾਰ ,ਕਮਲਜੀਤ ਸਿੰਘ ,ਉਮੇਸ਼ ਕੁਮਾਰ ਨੇ ਕੂਲਰਾਂ ,ਫੁੱਲਾਂ ਦੇ ਗਮਲਿਆਂ ,ਪੁਰਾਣੇ ਟਾਇਰਾਂ ਵਿੱਚ ਡੇਂਗੂ ਮੱਛਰ ਦੇ ਲਾਰਵੇ ਦੀ ਪਛਾਣ ਕਰਕੇ ਉਹਨਾਂ ਨੂੰ ਸਹੀ ਢੰਗ ਨਾਲ ਨਸ਼ਟ ਕਰਨ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਉਮੇਸ਼ ਕੁਮਾਰ ਵੱਲੋਂ ਲੋਕਾਂ ਨੂੰ ਜਾਗਰੁਕ ਕੀਤਾ ਕਿ ਸਾਨੂੰ ਆਪਣੇ ਆਲੇ-ਦੁਆਲੇ ਸਾਫ਼ ਅਤੇ ਗੰਦਾ ਪਾਣੀ ਇਕੱਠਾ ਨਹੀਂ ਹੋਣਾ ਦੇਣਾ ਚਾਹੀਦਾ ਹੈ ਡੇਂਗੂ ਮਲੇਰੀਆ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਆਪਣੇ ਘਰਾਂ ਵਿੱਚ ਕੂਲਰਾਂ ਦੇ ਪਾਣੀ ਨੁੂੰ ਤਬਦੀਲੀ ਕੀਤੀ ਜਾਵੇ। ਨ ਬਰਤਨ ਯੋਗ ਬਰਤਨਾ ,ਟਾਇਰਾਂ ਵਿੱਚ ਪਾਣੀ ਨੂੰ ਨਾ ਖੜਾ ਹੋਣ ਦਿੱਤਾ ਜਾਵੇ।
ਸਰੀਰ ਨੂੰ ਪੂਰੇ ਕੱਪੜੇ ਰੱਖਣਾ, ਰਾਤ ਨੂੰ ਬਾਹਰ ਸੌਣ ਸਮੇਂ ਮੱਛਰਦਾਨੀ ਦਾ ਉਪਯੋਗ ਕਰਨਾ ਚਾਹੀਦਾ ਹੈ। ਅਤੇ ਮੱਛਰ ਤੋਂ ਬਚਾਅ ਲਈ ਉਪਾਇ ਕੀਤੇ ਜਾਣੇ ਚਾਹੀਦੇ ਹਨ।