ਗਾਇਕ ਸਾਗਰ ਕਾਥਾ ਨੇ ਜਿੱਤਿਆ ਗਲੋਬਲ ਜੀ. ਡੀ.ਜੀ. ਲ਼ੀਜੰਡ ਐਵਾਰਡ 2023
ਗਾਇਕ ਸਾਗਰ ਕਾਥਾ ਨੇ ਜਿੱਤਿਆ ਗਲੋਬਲ ਜੀ. ਡੀ.ਜੀ. ਲ਼ੀਜੰਡ ਐਵਾਰਡ 2023
ਗੁਰਦਾਸਪੁਰ 26 ਅਗਸਤ 2023 ਪੱਤਰਕਾਰ (ਕਰਮਜੀਤ ਜੰਬਾ)
ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਕੌਂਟਾ ਦਾ ਜੰਮਪਲ, ਉਘੇ ਸਾਹਿਤਕਾਰ ਬੋਧਰਾਜ ਕੌਂਟਾ ਦੇ ਫਰਜੰਦ ਤੇ ਮਰਹੂਮ ਲੋਕ ਗਾਇਕ ਚਮਨ ਲਾਲ ਗੁਰਦਾਸਪੁਰੀ ਦੇ ਲਾਡਲੇ ਸ਼ਾਗਿਰਦ ਸਾਗਰ ਕਾਠਾ ਜਿਸ ਨੇ ਗਾਇਕੀ ਦੇ ਖੇਤਰ ਵਿਚ ਕਾਫੀ ਨਾਮਣਾ ਖੱਟਿਆ ਹੈ ਤੇ ਬੱਚਿਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਹੇ ਹਨ।
ਉਨ੍ਹਾਂ ਨੇ 19 ਅਗਸਤ 2023 ਨੂੰ ਮਹਾਰਾਸ਼ਟਰਾ ਸਦਨ ਨਵੀਂ ਦਿੱਲੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਈਵੈਂਟ, ਗਲੋਬਲ ਜੀ. ਡੀ.ਜੀ. ਲ਼ੀਜੰਡ ਐਵਾਰਡ 2023 ਜਿੱਤਿਆ। ਜਿਸ ਵਿੱਚ ਦੇਸ਼ ਵਿਦੇਸ਼ ਤੋ ਬਹੁਤ ਸਾਰੇ (ਸੈਲੀਬ੍ਰਿਟੀ) ਮਹਿਮਾਨ ਸ਼ਾਮਲ ਹੋਏ। ਇਹ ਐਵਾਰਡ ਬਾਲੀਵੁੱਡ ਐਕਟਰ, ਮਾਡਲ ਅਮਨ ਜਤਨ ਵਰਮਾ, ਵੋਲੀਵੁੱਡ ਕਲਾਕਾਰ ਮਾਸਟਰ ਸਲੀਮ ਤੇ ਸੰਗੀਤਕਾਰ ਸਚਿਨ ਆਹੂਜਾ ਨੇ ਦਿੱਤਾ। ਇਹ ਪ੍ਰੋਗਰਾਮ ਡਾ. ਗੌਰਵ ਸ਼ਰਮਾ ਤੇ ਡਾਕਟਰ ਕਲੇਆਨੀ ਰਾਓ ਜੀ ਨੇ ਆਯੋਜਿਤ ਕੀਤਾ ਗਿਆ ਸੀ। ਇਹ ਐਵਾਰਡ ਸੂਫ਼ੀ ਕਲਾਕਾਰ ਸਾਗਰ ਕਾਥਾ ਨੂੰ ਮਿਲਣ ਤੇ ਇਪਟਾ (ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ) ਗੁਰਦਾਸਪੁਰ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਅਤੇ ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ. ਪੀ. ਸਿੰਘ ਖਰਲਾਂ ਵਾਲਾ, ਗੁਰਦਾਸਪੁਰ ਦੇ ਸੰਗੀਤ, ਸਾਹਿਤ ਤੇ ਸੱਭਿਆਚਾਰਕ ਪ੍ਰੇਮੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।