ਗੁਰਦਾਸਪੁਰ ਦੇ ਇਹ ਦਿਗਜ਼ ਬਣਾ ਸਕਦੇ ਨੇ ਹੈਟ੍ਰਿਕ

ਨਤੀਜੇ ਆਉਣ ਚ 2 ਹੀ ਦਿਨ ਬਚੇ ਨੇ ਅਤੇ ਇਸ ਵਿਚਾਲੇ ਬਹੁਤ ਸਾਰੇ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦੇ ਸਿਆਸੀ ਰਿਕਾਰਡ ਤੇ ਸਾਰਿਆਂ ਦੀਆਂ ਨਜ਼ਰਾਂ ਟੀਕਿਆਂ ਹੋਈਆਂ ਹਨ | ਜਿਓਂ ਜਿਓਂ 10 ਮਾਰਚ ਨਜਦੀਕ ਆ ਰਹੀ ਹੈ, ਸਾਰੀਆਂ ਸਿਆਸੀ ਪਾਰਟੀਆਂ ਦੀ ਧੜਕਣ ਵਧੀ ਹੋਈ ਹੈ |  ਅੱਜ ਗੱਲ ਕਰਾਂਗੇ ਕਿ ਜਿਲਾ ਗੁਰਦਾਸਪੁਰ ਤੋਂ ਵਿਧਾਨ ਸਭਾ ਦੀਆਂ ਚੋਣਾਂ ਚ ਕਿਹੜੇ ਕਿਹੜੇ ਦਿਗਜ਼ ਉਮੀਦਵਾਰ ਹੈਟ੍ਰਿਕ ਲਗਾ ਸਕਦੇ ਹਨ | 

ਗੁਰਦਾਸਪੁਰ ਦੇ ਇਹ ਦਿਗਜ਼ ਬਣਾ ਸਕਦੇ ਨੇ ਹੈਟ੍ਰਿਕ
mart daar

ਨਤੀਜੇ ਆਉਣ ਚ 2 ਹੀ ਦਿਨ ਬਚੇ ਨੇ ਅਤੇ ਇਸ ਵਿਚਾਲੇ ਬਹੁਤ ਸਾਰੇ ਅਜਿਹੇ ਉਮੀਦਵਾਰ ਨੇ ਜਿਨ੍ਹਾਂ ਦੇ ਸਿਆਸੀ ਰਿਕਾਰਡ ਤੇ ਸਾਰਿਆਂ ਦੀਆਂ ਨਜ਼ਰਾਂ ਟੀਕਿਆਂ ਹੋਈਆਂ ਹਨ | ਜਿਓਂ ਜਿਓਂ 10 ਮਾਰਚ ਨਜਦੀਕ ਆ ਰਹੀ ਹੈ, ਸਾਰੀਆਂ ਸਿਆਸੀ ਪਾਰਟੀਆਂ ਦੀ ਧੜਕਣ ਵਧੀ ਹੋਈ ਹੈ |  ਅੱਜ ਗੱਲ ਕਰਾਂਗੇ ਕਿ ਜਿਲਾ ਗੁਰਦਾਸਪੁਰ ਤੋਂ ਵਿਧਾਨ ਸਭਾ ਦੀਆਂ ਚੋਣਾਂ ਚ ਕਿਹੜੇ ਕਿਹੜੇ ਦਿਗਜ਼ ਉਮੀਦਵਾਰ ਹੈਟ੍ਰਿਕ ਲਗਾ ਸਕਦੇ ਹਨ | 
ਸਬ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਜੋ ਕਿ ਉਪ ਮੁਖ ਮੰਤਰੀ ਵੀ ਹਨ, ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਹਨ | ਪਿਛਲੀਆਂ ਦੋਵੇਂ ਵਿਧਾਨ ਸਭਾ ਚੋਣਾਂ ਚ ਉਹਨਾਂ ਜਿੱਤ ਪ੍ਰਾਪਤ ਕੀਤੀ ਸੀ | 2012 ਅਤੇ 2017 ਵਿਚ ਡੇਰਾ ਬਾਬਾ ਨਾਨਕ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ | ਹੁਣ ਵੀ ਉਹ ਡੇਰਾ ਬਾਬਾ ਨਾਨਕ ਹਲਕੇ ਤੋਂ ਹੀ ਕਾਂਗਰਸ ਦੇ ਉਮੀਦਵਾਰ ਹਨ , ਅਗਰ ਜਿੱਤ ਪ੍ਰਾਪਤ ਕੇ ਲੈਂਦੇ ਹਨ ਤਾਂ ਉਹਨਾਂ ਦੀ ਹੈਟ੍ਰਿਕ ਪੂਰੀ ਹੋ ਜਾਵੇਗੀ | 
ਗੱਲ ਕਰਦੇ ਹਾਂ ਹਲਕਾ ਫਤਹਿਗੜ੍ਹ ਚੂੜੀਆਂ ਦੀ ਜਿਥੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ 2022 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਦੇ ਉਮੀਦਵਾਰ ਹਨ | ਪਿਛਲੀਆਂ ਦੋਵੇਂ ਵਿਧਾਨ ਸਭਾ ਚੋਣਾਂ ਚ ਉਹਨਾਂ ਜਿੱਤ ਪ੍ਰਾਪਤ ਕੀਤੀ ਸੀ | 2012 ਅਤੇ 2017 ਵਿਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਜਿੱਤ ਪ੍ਰਾਪਤ ਕੀਤੀ ਸੀ | ਹੁਣ ਵੀ ਉਹ ਫਤਹਿਗੜ੍ਹ ਚੂੜੀਆਂ ਹਲਕੇ ਤੋਂ ਹੀ ਕਾਂਗਰਸ ਦੇ ਉਮੀਦਵਾਰ ਹਨ , ਅਗਰ ਜਿੱਤ ਪ੍ਰਾਪਤ ਕੇ ਲੈਂਦੇ ਹਨ ਤਾਂ ਉਹਨਾਂ ਦੀ ਵੀ ਹੈਟ੍ਰਿਕ ਪੂਰੀ ਹੋ ਜਾਵੇਗੀ | 
ਏਸੇ ਤਰਾਂ ਅਰੁਣਾ ਚੋਧਰੀ ਹਨ ਜੋ ਕੇ ਹਲਕਾ ਦੀਨਾਨਗਰ ਤੋਂ ਕਾਂਗਰਸ ਦੇ ਉਮੀਦਵਾਰ ਹਨ | ਉਹ ਵੀ 2012 ਅਤੇ 2017 ਵਿਚ ਇਸੇ ਹਲਕੇ ਤੋਂ ਜਿੱਤ ਪ੍ਰਾਪਤ ਕਰ ਚੁਕੇ ਹਨ , ਸਬ ਦੀ ਨਜ਼ਰ ਇਸੇ ਵਲ ਹੈ ਕਿ ਉਹ ਹੈਟ੍ਰਿਕ ਲਗਾਉਣ ਚ ਕਾਮਯਾਬ ਹੁੰਦੇ ਹਨ ਕਿ ਨਹੀਂ | ਇੰਤਜ਼ਾਰ ਹੈ 10 ਮਾਰਚ ਦਾ ਜਦੋਂ ਸਾਰੇ ਪਤੇ ਖੁਲ ਜਾਣਗੇ ਅਤੇ ਲੱਗਣ ਵਾਲਿਆਂ ਹੈਟ੍ਰਿਕਆਂ ਦਾ ਪਤਾ ਲੱਗ ਜਾਵੇਗਾ |