BSF ਨੂੰ ਮਿਲੀ ਵੱਡੀ ਕਾਮਯਾਬੀ ਸਰਹੱਦੀ ਇਲਾਕੇ 'ਚੋਂ ਡਰੋਨ ਸਮੇਤ 30 ਕਰੋੜ ਦੀ ਨਸ਼ਿਆਂ ਖੇਪ ਬਰਾਮਦ
ਪਾਕਿਸਤਾਨ ਨਹੀਂ ਆ ਰਿਹਾ ਬਾਜ, ਪਾਉਣੀ ਪਊ ਲਗਾਮ
ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐੱਸ.ਐੱਫ. ਨੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਡਰੋਨ ਸਮੇਤ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਬੀ ਐੱਸ ਐੱਫ. ਨੇ ਅਟਾਰੀ ਸਰਹੱਦੀ ਖੇਤਰ ਦੇ ਪਿੰਡ ਹਰਦੋ ਰਤਨ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਦੱਸਿਆ ਜਾ ਰਿਹਾ ਕਿ ਬੀ ਐੱਸ ਐੱਫ. ਨੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਇਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਸੀ, ਜਿਸ ਦਾ ਆਕਾਰ ਬਹੁਤ ਵੱਡਾ ਸੀ।
ਡਰੋਨ ਨਾਲ ਦੋ ਪੈਕੇਟ ਬੰਨ੍ਹੇ ਹੋਏ ਸਨ, ਜਿਸ ਵਿਚ 6 ਕਿਲੋ ਹੈਰੋਇਨ ਅਤੇ 60 ਗ੍ਰਾਮ ਅਫੀਮ ਬਰਾਮਦ ਹੋਈ ਸੀ, ਜਿਸ ਦੀ ਕੀਮਤ 30 ਕਰੋੜ ਰੁਪਏ ਦੱਸੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਬਾਜ ਨਹੀਂ ਆ ਰਿਹਾ । ਹਰ ਰੋਜ਼ ਉਹ ਨਸ਼ੇ ਦੀ ਸਪਲਾਈ ਲਈ ਨਵੇਂ-ਨਵੇਂ ਤਰੀਕੇ ਲੱਭਦਾ ਹੈ ਅਤੇ ਅੰਨ੍ਹੇਵਾਹ ਨਸ਼ੇ ਦੀ ਸਪਲਾਈ ਕਰ ਰਿਹਾ ਹੈ। ਸਰਹੱਦੀ ਇਲਾਕਿਆਂ ਤੋਂ ਹਰ ਰੋਜ਼ ਡਰੋਨ ਅਤੇ ਨਸ਼ੇ ਆ ਰਹੇ ਹਨ ਜਿਸ ਕਾਰਨ ਬੀ.ਐਸ.ਐਫ. ਖੋਜ ਮੁਹਿੰਮ ਚਲਾਉਂਦੀ ਰਹਿੰਦੀ ਹੈ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।