ਧਾਰੀਵਾਲ ਚ ਗੁੰਡਾਗਰਦੀ ਦਾ ਨੰਗਾ ਨਾਚ ਮਨੀ ਟ੍ਰਾਂਸਫਰ ਦੀ ਦੁਕਾਨ ਤੇ ਹਮਲਾ

ਯੁਵਕ ਦੀ ਮਾਤਾ ਨੂੰ ਵੀ ਨਹੀਂ ਬਖਸ਼ਿਆ ਘਟਨਾ cctv ਚ ਹੋਈ ਕੈਦ

ਸੀਸੀਟੀਵੀ ਵਿੱਚ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਧਾਰੀਵਾਲ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਹਨ ਜਾਣਕਾਰੀ ਦਿੰਦੇ ਹੋਏ ਗੌਤਮ ਸ਼ਰਮਾ ਨੇ ਦੱਸਿਆ ਕਿ ਦਿਨ ਦਿਹਾੜੇ ਉਸ ਦੀ ਦੁਕਾਨ ਦੇ ਉੱਪਰ ਆ ਕੇ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਉਸ ਉੱਪਰ ਹਮਲਾ ਕੀਤਾ ਗਿਆ ਅਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਗਈ।  ਇਹ ਵਾਪਰਿਆ ਹੈ ਪੁਲਿਸ ਨਾਕੇ ਤੋਂ ਕੁਝ ਮੀਟਰ ਦੀ ਦੂਰੀ ਤੇ।  ਗੁਰਦਾਸਪੁਰ ਦੇ ਵਿੱਚ ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ, ਲਗਾਤਾਰ ਦੁਕਾਨਾਂ ਦੇ ਉੱਪਰ ਆ ਕੇ ਹਮਲੇ ਕਰਨਾ ਆਮ ਗੱਲ ਹੋ ਗਈ ਹ। ਜਿਸ ਕਾਰਨ ਹਰ ਕੋਈ ਦਹਿਸ਼ਤ ਦੇ ਮਾਹੌਲ ਵਿੱਚ ਹੈ  ਜਿਸ ਤਰੀਕੇ ਦੇ ਨਾਲ ਯੁਵਕ ਦੇ ਉੱਪਰ ਦਿਨ ਦਿਹਾੜੇ ਉਸਦੀ ਦੁਕਾਨ ਦੇ ਉੱਪਰ ਆ ਕੇ ਹਮਲਾ ਕੀਤਾ ਗਿਆ ਹੈ ਸ਼ਾਇਦ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਖੌਫ ਖਤਮ ਹੋ ਚੁੱਕਿਆ ਹੈ। ਅਤੇ ਬਿਨਾਂ ਕਿਸੇ ਡਰ ਤੋਂ ਦੁਕਾਨਾਂ ਦੇ ਉੱਪਰ ਆ ਕੇ ਹਮਲੇ ਕੀਤੇ ਜਾ ਰਹੇ ਹਨ ਝਗੜੇ ਕੀਤੇ ਜਾ ਰਹੇ ਹਨ ਜਿਸ ਦੇ ਵਿੱਚ ਬਜ਼ੁਰਗ ਮਾਤਾ ਨੂੰ ਵੀ ਨਹੀਂ ਬਖਸ਼ਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਦੇਖਣਾ ਹੋਏਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ 
ਨੌਜਵਾਨ ਪੀੜਤ ਯੁਵਕ ਗੌਤਮ ਸ਼ਰਮਾ ਨੇ ਦੱਸਿਆ ਕਿ ਕਿਸੀ ਰੰਜਿਸ਼ ਦੇ ਤਹਿਤ ਉਸ ਦੇ ਉੱਪਰ ਉਸਦੀ ਦੁਕਾਨ ਦੇ ਉੱਪਰ ਆ ਕੇ ਹਮਲਾ ਕੀਤਾ ਗਿਆ ਇਸ ਸਮੇਂ ਉਹ ਕਾਫੀ ਸਦਮੇ ਦੇ ਵਿੱਚ ਹੈ ਅਤੇ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਏ। ਉਸ ਨੇ ਕਿਹਾ ਕਿ ਉਸਨੂੰ ਇਹ ਵੀ ਡਰ ਹੈ ਕਿ ਉਸ ਦੇ ਉੱਪਰ ਦੁਬਾਰਾ ਹਮਲਾ ਹੋ ਸਕਦਾ ਹੈ ।