ਗੁਰਦਾਸਪੁਰ ਬਾਟਾ ਚੌਂਕ ਵਿੱਚ ਸ਼ਰਮਾ ਸੋਡੇ ਵਾਲੇ ਦੀ ਦੁਕਾਨ ਨੂੰ ਅਚਨਚੇਤ ਲੱਗੀ ਅੱਗ
ਮੱਚਿਆ ਹੜਕੰਪ, ਹੋਇਆ ਮਾਲੀ ਨੁਕਸਾਨ
ਗੁਰਦਾਸਪੁਰ ਬਾਟਾ ਚੌਂਕ ਵਿੱਚ ਸ਼ਰਮਾ ਸੋਡੇ ਵਾਲੇ ਦੀ ਦੁਕਾਨ ਨੂੰ ਅਚਨਚੇਤ ਲੱਗੀ ਅੱਗ ਨੂੰ ਕਾਬੂ ਪਾਉਣ ਵਾਸਤੇ ਫਾਇਰ ਬ੍ਰਿਗੇਟ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਦੇ ਨਾਲ ਸ਼ੋਰਟ ਸਰਕਿਟ ਹੋਣ ਕਰਕੇ ਉਸ ਦੇ ਚੰਗਿਆੜੇ ਥੱਲੇ ਪਏ ਸਿਲੰਡਰ ਉੱਪਰ ਪਏ ਜਿਸ ਕਾਰਨ ਸਲੰਡਰ ਨੂੰ ਅੱਗ ਲੱਗ ਗਈ ਤੇ ਅੱਗ ਬਹੁਤ ਤੇਜ਼ੀ ਦੇ ਨਾਲ ਫੈਲਣੀ ਸ਼ੁਰੂ ਹੋਈ ਜਿਸ ਕਰਕੇ ਦੁਕਾਨ ਦਾ ਸਮਾਨ ਸੜਨਾ ਸ਼ੁਰੂ ਹੋ ਗਿਆ ਦੁਕਾਨਦਾਰਾਂ ਵੱਲੋਂ ਕਿਹਾ ਕਿ ਇਸ ਸਬੰਧੀ ਫਾਇਰ ਗੇੜ ਨੂੰ ਸੂਚਿਤ ਕੀਤਾ ਗਿਆ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਸਾਡੀ ਦੁਕਾਨ ਦਾ ਨੁਕਸਾਨ ਹੋਇਆ ਬਾਕੀ ਦੇਖ ਕੇ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ
ਰਿਪੋਰਟਰ....ਜਸਵਿੰਦਰ ਬੇਦੀ ਗੁਰਦਾਸਪੁਰ