ਆਪ ਦੇ ਨਵਨਿਯੁਕਤ ਜਨਰਲ ਸਕੱਤਰ ਜਗਰੂਪ ਸੇਖਵਾਂ ਦਾ ਹਲਕੇ ਵਿੱਚ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ

ਆਪ ਦੇ ਨਵਨਿਯੁਕਤ ਜਨਰਲ ਸਕੱਤਰ ਜਗਰੂਪ ਸੇਖਵਾਂ ਦਾ ਹਲਕੇ ਵਿੱਚ ਗਰਮਜੋਸ਼ੀ ਨਾਲ ਕੀਤਾ ਗਿਆ ਸਵਾਗਤ
mart daar

ਜ਼ਿਲਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੇ ਆਮ ਆਦਮੀ ਪਾਰਟੀ ਦਾ ਜਰਨਲ ਸਕੱਤਰ ਪੰਜਾਬ ਬਣਨ ਤੇ ਅੱਜ ਹਲਕਾ ਕਾਦੀਆਂ ਵਿਖੇ ਪਹੁਚੇ ਉਥੇ ਹੀ ਸਭ ਤੋਂ ਪਹਿਲਾਂ ਜਗਰੂਪ ਸਿੰਘ ਸੇਖਵਾਂ ਵਲੋਂ ਇਤਹਾਸਿਕ ਗੁਰਦੁਆਰਾ ਸਾਹਿਬ ਬਾਬਾ ਰਾਜਾ ਰਾਮ ਹਰਚੋਵਾਲ ਵਿਖੇ ਨਤਮਸਤਕ ਹੋਏ ਤੇ ਗੁਰੂ ਸਹਿਬ ਦਾ ਅਸ਼ੀਰਵਾਦ ਲਿਆ ਅਤੇ ਉਥੇ ਹੀ ਹਲਕੇ ਦੇ ਲੋਕਾਂ ਦੇ ਵੱਡੇ ਕਾਫਲੇ ਚ ਕਾਦੀਆ ਦਾਣਾ ਮੰਡੀ ਚ ਪਹੁਚੇ ਅਤੇ ਉਥੇ ਹਲਕੇ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਸਥਾਨਿਕ ਆਗੂਆਂ ਅਤੇ ਵਰਕਰਾਂ ਨੂੰ ਜਗਰੂਪ ਸਿੰਘ ਸੇਖਵਾ ਨੇ ਸੰਬੋਧਨ ਕੀਤਾ , ਉਥੇ ਹੀ ਆਮ ਆਦਮੀ ਪਾਰਟੀ ਵਲੋਂ ਜਗਰੂਪ ਸਿੰਘ ਸੇਖਵਾਂ ਨੂੰ ਜਨਰਲ ਸਕੱਤਰ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਹਲਕਾ ਕਾਦੀਆ ਚ ਪਹੁਚਣ ਤੇ ਹਲਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ | 

ਵਿਧਾਨ ਸਭਾ ਹਲਕਾ ਕਾਦੀਆ ਦੇ ਲੋਕਾਂ ਅਤੇ ਆਪ ਦੇ ਸਮਰਥਕਾਂ ਦੇ ਵੱਡੇ ਕਾਫ਼ਿਲੇ ਦੇ ਨਾਲ ਕਾਦੀਆਂ ਸ਼ਹਿਰ ਚ ਵੱਖ ਵੱਖ ਥਾਵਾਂ ਤੇ ਜਗਰੂਪ ਸਿੰਘ ਸੇਖਵਾ ਦਾ ਸਵਾਗਤ ਲੋਕਾਂ ਵੱਲੋਂ ਕੀਤਾ ਗਿਆ, ਜਿਸ ਤੋਂ ਬਾਅਦ ਦਾਣਾ ਮੰਡੀ ਕਾਦੀਆ ਵਿਖੇ ਇਕ ਵੱਡੇ ਲੋਕਾਂ ਦੇ ਇਕੱਠ ਨੂੰ ਜਗਰੂਪ ਸਿੰਘ ਸੇਖਵਾਂ ਨੇ ਸੰਬੋਧਨ ਕੀਤਾ।  ਉਥੇ ਹੀ ਜਗਰੂਪ ਸਿੰਘ ਸੇਖਵਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਪਹਿਲਾ ਵੀ ਵੱਡਾ ਮਾਣ ਸਤਿਕਾਰ ਦਿਤਾ ਸੀ ਅਤੇ ਹੁਣ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ ਜਿਸ ਨੂੰ ਲੈਕੇ ਉਹ ਪਾਰਟੀ ਹਾਈਕਮਾਂਡ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੇ ਧੰਨਵਾਦੀ ਹਨ ਉਥੇ ਹੀ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਜੋ ਉਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਜ਼ਿੰਮੇਵਾਰੀ ਅਤੇ ਪੂਰੀ ਮਿਹਨਤ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ |