ਰੂਸ ਨੇ ਪੂਰੇ ਯੂਕਰੇਨ 'ਚ ਕੀਤਾ ਯੁੱਧਬੰਦੀ ਦਾ ਐਲਾਨ, ਲੋਕਾਂ ਨੂੰ ਕੱਢਣ ਲਈ ਬਣਾਇਆ ਜਾਵੇਗਾ ਹਿਊਮਨ ਕੋਰੀਡੌਰ

ਰੂਸ ਅਤੇ ਯੂਕਰੇਨ ਵਿਚਕਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਰੂਸ ਨੇ ਸੋਮਵਾਰ ਨੂੰ ਕੁਝ ਘੰਟਿਆਂ ਲਈ ਪੂਰੇ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ। ਸਪੁਟਨਿਕ  ਰਿਪੋਰਟ  ਮੁਤਾਬਕ ਇਹ ਜੰਗਬੰਦੀ 12.30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਜੰਗ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮਾਨਵਤਾ ਵਾਦੀ ਗਲਿਆਰਾ  ਬਣਾਇਆ ਜਾਵੇਗਾ।

ਰੂਸ ਨੇ ਪੂਰੇ ਯੂਕਰੇਨ 'ਚ ਕੀਤਾ ਯੁੱਧਬੰਦੀ ਦਾ ਐਲਾਨ, ਲੋਕਾਂ ਨੂੰ ਕੱਢਣ ਲਈ ਬਣਾਇਆ ਜਾਵੇਗਾ ਹਿਊਮਨ ਕੋਰੀਡੌਰ
ukraine, russia, war, india, ceasefire
mart daar

ਰੂਸ ਅਤੇ ਯੂਕਰੇਨ ਵਿਚਕਾਰ 12 ਦਿਨਾਂ ਤੋਂ ਜੰਗ ਜਾਰੀ ਹੈ। ਰੂਸ ਨੇ ਸੋਮਵਾਰ ਨੂੰ ਕੁਝ ਘੰਟਿਆਂ ਲਈ ਪੂਰੇ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ। ਸਪੁਟਨਿਕ  ਰਿਪੋਰਟ  ਮੁਤਾਬਕ ਇਹ ਜੰਗਬੰਦੀ 12.30 ਵਜੇ ਸ਼ੁਰੂ ਹੋਵੇਗੀ। ਇਸ ਦੌਰਾਨ ਜੰਗ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਮਾਨਵਤਾ ਵਾਦੀ ਗਲਿਆਰਾ  ਬਣਾਇਆ ਜਾਵੇਗਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਅਪੀਲ 'ਤੇ ਰੂਸ ਨੇ ਜੰਗਬੰਦੀ ਦਾ ਐਲਾਨ ਕੀਤਾ ਹੈ।

ਇਹ ਦੂਜੀ ਵਾਰ ਹੈ ਜਦੋਂ ਰੂਸ ਨੇ ਯੂਕਰੇਨ ਵਿੱਚ ਜੰਗਬੰਦੀ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਦੋ ਸ਼ਹਿਰਾਂ ਵਿੱਚ 6 ਘੰਟੇ ਲਈ ਜੰਗਬੰਦੀ ਕੀਤੀ ਗਈ ਸੀ। ਇਸ ਦੌਰਾਨ ਭਾਰਤੀ ਨਾਗਰਿਕਾਂ ਨੂੰ ਉੱਥੋਂ ਜਾਣ ਦਾ ਰਸਤਾ ਦਿੱਤਾ ਗਿਆ।

ਕੇਂਦਰੀ ਵਿਦੇਸ਼ ਰਾਜ ਮੰਤਰੀ ਮੁਰਲੀਧਰਨ ਨੇ ਕਿਹਾ, "ਭਾਰੀ ਗੋਲਾਬਾਰੀ ਦੇ ਵਿਚਕਾਰ, ਭਾਰਤੀ ਦੂਤਾਵਾਸ ਦੇ ਅਧਿਕਾਰੀ ਪੋਲਟਾਵਾ ਪਹੁੰਚ ਗਏ ਹਨ, ਜੋ ਕਿ ਸੁਮੀ ਤੋਂ ਦੋ ਘੰਟੇ ਦੀ ਦੂਰੀ 'ਤੇ ਹੈ। ਅਸੀਂ ਵਿਦਿਆਰਥੀਆਂ ਨੂੰ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਛੱਡਣ ਲਈ ਤਿਆਰ ਰਹਿਣ ਦੀ ਸਲਾਹ ਦਿੰਦੇ ਹਾਂ। ਉਹ ਸਾਰੇ ਹੁਣ ਤੱਕ ਬਹੁਤ ਬਹਾਦਰ ਰਹੇ ਹਨ, ਅਸੀਂ ਚਾਹੁੰਦੇ ਹਾਂ ਕਿ ਉਹ ਥੋੜ੍ਹਾ ਹੋਰ ਸਬਰ ਰੱਖਣ। ਹਰ ਇੱਕ ਵਿਅਕਤੀ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ।”