ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ , ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਤੇ ਤਿਰੰਗਾ ਯਾਤਰਾ
ਤਿਰੰਗਾ ਯਾਤਰਾ ਚ ਭਾਰੀ ਇਕੱਠ

ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ , ਅਜ਼ਾਦੀ ਦੀ 75 ਵੀਂ ਵਰ੍ਹੇਗੰਢ ਦੇ ਮੌਕੇ ਤੇ ਤਿਰੰਗਾ ਯਾਤਰਾ ਕੱਢੀ ਗਈ , ਜਿਸ ਦੀ ਸ਼ੁਰੂਆਤ ਸਵੇਰੇ 10 ਵਜੇ ਡੇਰਾ ਬਾਬਾ ਨਾਨਕ ਦਾਣਾ ਮੰਡੀ ਤੋਂ ਸਿਰੁ ਹੋਈ ਹੋਈ । ਇਸ ਤੋਂ ਬਾਦ ਇਹ ਕਲਾਨੌਰ , ਫੇਰ ਕੋਟਲੀ ਅਤੇ ਸ਼ਿਕਾਰ ਮੱਛੀਆਂ ਰਾਹੀਂ ਹੁੰਦੀ ਹੋਈ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਈ | ਇਸ ਯਾਤਰਾ ਦੀ ਸ਼ੁਰੁਆਤ ਦੇਸ਼ ਭਗਤੀ ਦੇ ਗੀਤ ਅਤੇ ਤਿਰੰਗੇ ਨੂੰ ਸਲਾਮੀ ਨਾਲ ਗੁਰਦੀਪ ਸਿੰਘ ਰੰਧਾਵਾ ਨੇ ਕੀਤੀ । ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਤੇ ਉਹਨਾਂ ਦੇ ਦੇਸ਼ ਪ੍ਰਤੀ ਪਿਆਰ ਨੂੰ ਆਮ ਜਨਤਾ ਚ ਵੰਡਣ ਲਈ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਇਸ ਤਿਰੰਗਾ ਯਾਤਰਾ ਚ ਭਾਰੀ ਗਿਣਤੀ ਚ ਇਲਾਕੇ ਦੇ ਲੋਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਧ ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਸੀਨੀਅਰ ਆਗੂ ਹਰਜੀਤ ਸਿੰਘ ਠੇਠਰਕੇ , ਸੁਧੀਰ ਬੇਦੀ, ਸਾਬਕਾ ਕੌਂਸਲਰ ਸੱਤਪਾਲ ਸ਼ੌਕੀ ,ਰਾਜੇਸ਼ ਕੁਮਾਰ ਬਿੱਟਾ ਮਹਾਜਨ , ਰਜਤ ਮਰਵਾਹਾ, ਗਗਨਦੀਪ ਸਿੰਘ , ਸੰਜੀਵ ਸੋਨੀ , ਬਲਬੀਰ ਸਿੰਘ ਮਹਾਲ, ਮੇਜ਼ਰ ਸਿੰਘ ਠੈਠਰਕੇ, ਹਰਵਿੰਦਰ ਸਿੰਘ, ਡਿਮਪਲ ਕੁਮਾਰ, ਭੁਪਿੰਦਰ ਸਿੰਘ ਭਿੰਦਾ , ਚਿਮਨ ਲਾਲ ਸ਼ਹਿਨਸ਼ਾਹ, ਰੰਜੇਤ ਬਾਠ, ਅੰਗਰੇਜ਼ ਸਿੰਘ ਕਥਿਆਲਾ , ਸਤਨਾਮ ਸਿੰਘ ਵੈਰੋਕੇ, ਕੁਨਨ ਸਿੰਘ, ਮਾਸਟਰ ਸੁਰਜੀਤ, ਜਸਪਾਲ ਸਿੰਘ, ਡਾ: ਗੁਰਦੇਵ ਸਿੰਘ ਹੈਪੀ , ਹਮੀਦ ਮਸੀਹ ਸ਼ਕਰੀ , ਸ਼ਜੀਵ ਸੋਨੀ, ਅਰਜਨ ਸੋਨੀ, ਟਿਂਕੂ ਸੋਨੀ, ਸਿਵਮ ਸੋਨੀ, ਕ੍ਰਿਸ਼ਨ ਕੁਮਾਰ ਹੈਪੀ ,ਬਿਕਰਮਜੀਤ ਸਿੰਘ ਬੰਟੀ , ਭੁਪਿੰਦਰ ਸਿੰਘ ਡਰਾਈਵਰ ,ਹਰਜੀਤ ਸਿੰਘ ਲੱਕੀ ਚੰਦੂਨੰਗਲ , ਮੇਜਰ ਸਿੰਘ ਠੇਠਰਕੇ , ਭਾਨੂੰ ਢਿਲੋਂ, ਨਵਨੀਤ ਨਈਅਰ , ਹੀਰਾ ਸਿੰਘ ,ਅਜੀਤ ਸਿੰਘ ,ਪੀ ਏ ਲਵਪ੍ਰੀਤ ਸਿੰਘ , ਆਸ਼ੂ ਸ਼ਰਮਾ , ਬਿੱਟੂ ਮੇਹਰਾਂ , ਜਤਿਨ ਮੱਲ੍ਹੀ ਆਦਿ ਹਾਜਰ ਸਨ ।
all 2 news ਲਈ , ਕ੍ਰਿਸ਼ਨ ਗੋਪਾਲ ਨਾਲ ਜਤਿੰਦਰ ਕੁਮਾਰ ਦੀ ਰਿਪੋਰਟ।