ਚੇਅਰਮੈਨ ਬਲਬੀਰ ਪਨੂੰ ਨੇ ਤੇਜਵਿੰਦਰ ਰੰਧਾਵਾ ਦਾ ਹਾਲ ਪੁੱਛਿਆ

ਰਾਜੀਵ ਸੋਨੀ, ਲਵ ਰੰਧਵਾ, ਲਖਵਿੰਦਰ ਬੱਲ, ਰਹੇ ਮੌਜੂਦ

ਚੇਅਰਮੈਨ ਬਲਬੀਰ ਪਨੂੰ ਨੇ  ਤੇਜਵਿੰਦਰ ਰੰਧਾਵਾ ਦਾ ਹਾਲ ਪੁੱਛਿਆ

ਫ਼ਤਿਹਗੜ੍ਹ ਚੂੜੀਆਂ/ ਬਿਉਰੋ    ਹਲਕਾ ਇੰਚਾਰਜ ਅਤੇ ਪਨਸਪ ਪੰਜਾਬ ਦੇ ਚੇਅਰਮੈਨ ਸ੍ਰ ਬਲਬੀਰ ਸਿੰਘ ਪੰਨੂ ਆਪਣੇ ਸਾਥੀਆਂ ਬਲਾਕ ਪ੍ਰਧਾਨ ਲਵਪ੍ਰੀਤ ਸਿੰਘ ਰੰਧਾਵਾ ਅਤੇ ਕੌਂਸਲਰ ਰਾਜੀਵ ਸੋਨੀ, ਲਖਵਿੰਦਰ ਸਿੰਘ ਬੱਲ ਸਮੇਤ ਸਥਾਨਕ ਬੀ ਕੇ ਐਸ ਹਸਪਤਾਲ ਵਿਖੇ ਜੇਹਰੇ ਇਲਾਜ  ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇਜਵਿੰਦਰ ਸਿੰਘ ਰੰਧਾਵਾ ਜਿਹਨਾਂ ਦਾ ਬੀਤੇ ਦਿਨੀਂ ਅਪਰੇਸ਼ਨ ਹੋਇਆ ਸੀ, ਦਾ ਹਾਲ ਜਾਨਣ ਲਈ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਤੇਜਵਿੰਦਰ ਸਿੰਘ ਰੰਧਾਵਾ ਦੇ ਨਾਲ ਗੱਲ ਬਾਤ ਕਰਕੇ ਉਨ੍ਹਾਂ ਦੀ ਸਾਰ ਲਈ ਅਤੇ ਪ੍ਰਮਾਤਮਾ ਅੱਗੇ ਰੰਧਵਾ ਦੀ ਸਿਹਤਯਾਬੀ ਦੀ ਅਰਦਾਸ ਕੀਤੀ। ਇਸ ਮੌਕੇ ਪਨੂੰ ਦੇ ਨਾਲ ਪਹੁੰਚੇ ਕੌਂਸਲਰ ਰਾਜੀਵ ਸੋਨੀ, ਲਵਪ੍ਰੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਬੱਲ, ਬਲਜੀਤ ਸਿੰਘ, ਮੰਗਲ ਸਿੰਘ ਬੰਦੇਸ਼ਾ, ਬਲਵਿੰਦਰ ਸਿੰਘ ਚਿਤੌੜਗੜ੍ਹ, ਗੁਰਮੀਤ ਸਿੰਘ, ਟਿੰਕੂ ਬੱਲ, ਨੇ ਵੀ ਕਾਮਨਾ ਕੀਤੀ ਤੇ ਕਿ ਤੇਜਵਿੰਦਰ ਰੰਧਾਵਾ ਜਲਦ ਹੀ ਤੰਦਰੁਸਤ ਹੀ ਕੇ ਆਮ ਆਦਮੀ ਪਾਰਟੀ ਅਤੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋ ਜਾਣਗੇ। ਇਸ ਮੌਕੇ ਵੱਡੀ ਗਿਣਤੀ ਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਮੋਜੂਦ ਸਨ।