ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ  ਸੁਸਾਇਟੀ ਪੰਜਾਬ ਵੱਲੋਂ ਦਫ਼ਤਰ  ਭੂੰਗਾ ਵਿਖੇ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਸਮਾਗਮ

ਬੀਤੇ ਦਿਨੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਮਾਗਮ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ  ਸੁਸਾਇਟੀ ਪੰਜਾਬ ਵੱਲੋਂ ਦਫ਼ਤਰ  ਭੂੰਗਾ ਵਿਖੇ ਕਰਵਾਇਆ ਗਿਆ।

ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ  ਸੁਸਾਇਟੀ ਪੰਜਾਬ ਵੱਲੋਂ ਦਫ਼ਤਰ  ਭੂੰਗਾ ਵਿਖੇ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਸਮਾਗਮ
mart daar

ਅੱਡਾ ਸਰਾਂ (ਜਸਬੀਰ ਕਾਜਲ)  ਬੀਤੇ ਦਿਨੀਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸਮਾਗਮ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ  ਸੁਸਾਇਟੀ ਪੰਜਾਬ ਵੱਲੋਂ ਦਫ਼ਤਰ  ਭੂੰਗਾ ਵਿਖੇ ਕਰਵਾਇਆ ਗਿਆ।

ਜਿਸ ਵਿਚ ਇਲਾਕੇ ਦੀਆਂ ਸਮਾਜ ਸੇਵੀ  ਨੌਜਵਾਨ, ਮਹਿਲਾ ਜਥੇ ਬੰਦੀਆਂ ਦੇ ਆਗੂਆਂ, ਸਮਾਜ ਸੇਵਕਾਂ ਅਤੇ ਇਲਾਕਾ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਫਲਸਫੇ ਅਤੇ ਸੋਚ ਨੂੰ ਸਮਰਪਿਤ ਭਾਸ਼ਣ, ਗੀਤ, ਕਵਿਤਾਵਾਂ ਅਤੇ ਕੋਰੀਓਗ੍ਰਾਫੀ ਦੀ  ਸਫਲਤਾ ਪੂਰਬਕ ਪੇਸ਼ਕਾਰੀ ਕੀਤੀ ਗਈ । ਸਮਾਗਮ ਦੌਰਾਨ ਸਮਾਜ ਸੇਵਾ ਦੇ ਵੱਖ ਵੱਖ ਖੇਤਰਾਂ ਵਿੱਚ  ਵਧੀਆ ਕਾਰਗੁਜ਼ਾਰੀ ਕਰਨ ਵਾਲੇ ਆਗੂਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੋਸਾਇਟੀ ਪੰਜਾਬ ਅਤੇ ਜੰਗਵੀਰ ਸਿੰਘ ਚੌਹਾਨ ਪ੍ਰਧਾਨ  ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੇ ਪਾਏ ਪੂਰਨਿਆਂ  ਤੇ ਚਲਦਿਆਂ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਫਕੀਰ ਸਿੰਘ ਸਹੋਤਾ ਉੱਘੇ ਸਮਾਜ ਸੇਵਕ ਅਤੇ ਰਜਿੰਦਰ ਸਿੰਘ ਚੇਅਰਮੈਨ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਹਰ ਵਿਅਕਤੀ ਤੱਕ ਪਹੁੰਚਾਉਣਾ ਚਾਹੀਦਾ ਹੈ।ਇਸ ਮੌਕੇ ਪੰਜਾਬੀ ਗਾਇਕ ਮਲਕੀਤ ਬੁੱਲ੍ਹਾ ਨੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਲੋਕਾਂ ਦੀਆਂ ਅੱਖਾਂ ਨਮ ਕੀਤੀਆਂ।ਇਸ ਮੌਕੇ ਮਨਜੋਤ ਸਿੰਘ ਪ੍ਰਧਾਨ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ, ਅਸ਼ੋਕ ਪੁਰੀ ਉੱਘੇ ਨਾਟਕਕਾਰ, ਜਗਜੀਤ ਸਿੰਘ ਭੱਟੀ ਜਨਰਲ ਸਕੱਤਰ ਕੰਢੀ ਕਿਸਾਨ ਕਮੇਟੀ ਹੁਸ਼ਿਆਰਪੁਰ, ਰਣਜੀਤ  ਸਿੰਘ ਬਾਜਵਾ ਆਗੂ ਦੋਆਬਾ ਕਿਸਾਨ ਕਮੇਟੀ ਪੰਜਾਬ, ਸੁਖਵਿੰਦਰ ਸਿੰਘ ਝਾਵਰ ਸਰਪੰਚ ਪਿੰਡ ਝਾਵਾਂ, ਮਨਿੰਦਰ ਸਿੰਘ ਟਿੰਮੀ ਸ਼ਾਹੀ ਕਬੱਡੀ ਖੇਡ ਪ੍ਰਮੋਟਰ, ਅਮਰਜੀਤ ਹਮਰੋਲ, ਦਲਜੀਤ ਸਿੰਘ ਲਾਖਾ ਡੀ ਆਈ ਜੀ ਰਿਟਾਇਰ, ਰਾਜ ਕੁਮਾਰੀ, ਦਵਿੰਦਰ ਸਿੰਘ ਪ੍ਰਧਾਨ ਸ਼ਿਵਾਲਿਕ ਵੈਲਫੇਅਰ ਸੁਸਾਇਟੀ, ਰਾਮ ਗੋਪਾਲ ਸ਼ਰਮਾ, ਡੱਲੇਵਾਲ, ਜੋਗਿੰਦਰ ਸਿੰਘ ਖ਼ਾਲਸਾ,  ਅਵਤਾਰ ਸਿੰਘ, ਕਸ਼ਮੀਰ ਸਿੰਘ ਝਿੰਗੜ, ਵਿਕਾਸ ਸ਼ਰਮਾ, ਜਰਨੈਲ ਸਿੰਘ,ਕੁਲਜਿੰਦਰ ਸਿੰਘ ਘੁੰਮਣ , ਸੂਬੇਦਾਰ ਵਰਿੰਦਰ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।