ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ 'ਤੇ ਰੋਸ ਚ ਮੋਮਬਤੀਆਂ ਜਗਾ ਕੇ ਇੱਕ ਵਿਸ਼ਾਲ ਰੋਸ ਮਾਰਚ
ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ 'ਤੇ ਰੋਸ ਚ ਮੋਮਬਤੀਆਂ ਜਗਾ ਕੇ ਇੱਕ ਵਿਸ਼ਾਲ ਰੋਸ ਮਾਰਚ
ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ 'ਤੇ ਸਾਊਥ ਏਸ਼ੀਆ ਯੂਥ ਫ਼ਰੰਟ ਅਤੇ ਬੰਗਲਾਦੇਸ਼ , ਭਾਰਤ,ਪਾਕਿਸਤਾਨ ਪੀਪਲ ਫੋਰਮ ਵਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਤੋਂ ਪਾਕਿਸਤਾਨ ਸਥਿਤ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜੋ ਸੰਗਤਾਂ ਜਾਂਦੀਆਂ ਹਨ ਉਹਨਾਂ ਨੂੰ ਪਾਸਪੋਰਟ ਅਤੇ 20 ਡਾਲਰ ਦੇਣੇ ਜਰੂਰੀ ਹਨ, ਏਸੇ ਰੋਸ ਚ ਮੋਮਬਤੀਆਂ ਜਗਾ ਕੇ ਇੱਕ ਵਿਸ਼ਾਲ ਰੋਸ ਮਾਰਚ ਕਢਿਆ ਗਿਆ | ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹ ਸ਼ਰਤਾਂ ਸਮਾਪਤ ਕੀਤੀਆਂ ਜਾਣ ਤਾਂ ਜੋ ਸੰਗਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਨਿਵਿਗਨ ਤੇ ਬਗੈਰ ਕਿਸੇ ਔਕੜ ਦੇ ਦਰਸ਼ਨ ਕਰ ਸਕਣ | ਇਸ ਮੌਕੇ ਰਾਜ ਕੁਮਾਰ ਭਾਰਤ, ਗੁਰਮੀਤ ਕੌਰ ਢਿਲੋਂ, ਮਦਨ ਲਾਲ ਨਰੂਲਾ, ਨਿਲਾਮ ਯਾ ਭਾਰਤੀ, ਜਥ੍ਹੇਦਾਰ ਅਮਰੀਕ ਸਿੰਘ ਸ਼ਾਪੁਰ ਗੋਰਾਇਆ, ਡਾਕਟਰ ਅਸ਼ੋਕ ਸੋਨੀ, ਸਤਪਾਲ ਸ਼ੋਂਕੀ, ਜਗਜੀਤ ਸਿੰਘ ਠੇਠਰਕੇ, ਮੇਜਰ ਠੇਠਰਕੇ, ਹਰਜੀਤ ਸਿੰਘ ਠੇਠਰਕੇ, ਆਦਿ ਹਾਜਰ ਸਨ |
ਆਲ2ਨਿਊਜ਼ਕਾਮ ਤੋਂ ਜਤਿੰਦਰ ਕੁਮਾਰ ਨਾਲ ਕ੍ਰਿਸ਼ਨ ਗੋਪਲ ਦੀ ਰਿਪੋਰਟ