ਨੂਰਪੁਰ ਵਿਖੇ ਹੈਲਥ ਅਤੇ ਵੈਲਨੈਸ ਸੈਂਟਰ ਵਿੱਚ ਲਗਾਇਆ ਗਿਆ ਯੋਗ ਕੈੰਪ
ਨੂਰਪੁਰ ਵਿਖੇ ਹੈਲਥ ਅਤੇ ਵੈਲਨੈਸ ਸੈਂਟਰ ਵਿੱਚ ਲਗਾਇਆ ਗਿਆ ਯੋਗ ਕੈੰਪ
ਹੈਲਥ ਅਤੇ ਵੈਲਨੈਸ ਸੈਂਟਰ ਨੂਰਪੁਰ ਵਿਖੇ ਯੋਗ ਦਿਵਸ ਮਨਾਇਆ ਗਿਆ ।ਜਿਸ ਵਿਚ ਡਾ ਹਰਤੀਰਤਥ ਸਿੰਘ ਆਯੁਰਵੇਦਿਕ ਮੈਡੀਕਲ ਅਫਸਰ ਨੇ ਯੋਗ ਦਾ ਮਹੱਤਵ ਦਸਦੇ ਹੋਏ ,ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ। ਸਾਰੇ ਹੀ ਸਟਾਫ਼ ਮੈਂਬਰਾਂ ਅਤੇ ਕੁਝ ਪਿੰਡ ਵਾਸੀਆਂ ਨੇ ਯੋਗ ਬਹੁਤ ਹੀ ਉਤਸ਼ਾਹ ਨਾਲ ਕੀਤਾ।
ਡਾਕਟਰ ਹਰਤੀਰਥ ਨੇ ਯੋਗ ਦੇ ਵੱਖ ਵੱਖ ਆਸਣਾਂ ਬਾਰੇ ਜਾਣੂ ਕਰਵਾਇਆ ਅਤੇ ਯੋਗ ਦੇ ਸਾਡੇ ਜੀਵਨ ਵਿੱਚ ਜ਼ੋ ਫਾਇਦੇ ਹਨ ਉਨ੍ਹਾਂ ਬਾਰੇ ਦੱਸਿਆ। ਉਹਨਾਂ ਇਹ ਵੀ ਦੱਸਿਆ ਕਿ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਯੋਗ ਦਾ ਅਭਿਆਸ ਇੱਕ ਬਿਹਤਰ ਇਨਸਾਨ ਬਨਣ ਦੇ ਨਾਲ਼ ਤੇਜ਼ ਦਿਮਾਗ, ਤੰਦਰੁਸਤ ਅਤੇ ਸਕੂਨ ਭਰੇ ਸਰੀਰ ਨੂੰ ਪਾਓਣਾ ਤਰੀਕਿਆਂ ਵਿੱਚੋਂ ਇੱਕ ਯੋਗ ਆਸਣ ਹੈ । ਯੋਗ ਨਾਲ ਆਤਮਾਂ ਦਾ ਵੀ ਸੰਤੁਲਨ ਰਹਿੰਦਾ ਹੈ। ਇਸ ਕੈਂਪ ਵਿਚ ਸਮੂਹ ਸਟਾਫ ਸਮੇਤ ਹਰਿੰਦਰਪਾਲ ਸਿੰਘ ਸਿਹਤ ਕਰਮਚਾਰੀ ,ਆਸ਼ਾ ਵਰਕਰ ਮਨਜੀਤ ਕੌਰ, ਸਿਮਰਨਜੀਤ ਕੌਰ, ਬਲਵਿੰਦਰ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।